ਪਰਿਵਾਰ ਨਾਲ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੇ ਨਵਜੋਤ ਸਿੱਧੂ, ਮਸਤੀ ਕਰਦਿਆਂ ਦੀ ਵੀਡੀਓ ਕੀਤੀ ਸਾਂਝੀ

Thursday, Aug 21, 2025 - 01:41 PM (IST)

ਪਰਿਵਾਰ ਨਾਲ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੇ ਨਵਜੋਤ ਸਿੱਧੂ, ਮਸਤੀ ਕਰਦਿਆਂ ਦੀ ਵੀਡੀਓ ਕੀਤੀ ਸਾਂਝੀ

ਜਲੰਧਰ (ਵੈੱਬ ਡੈਸਕ)- ਪਿਛਲੇ ਕੁਝ ਸਮੇਂ ਤੋਂ ਰਾਜਨੀਤੀ ਤੋਂ ਦੂਰੀ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਇਨੀਂ ਦਿਨੀਂ ਪਰਿਵਾਰ ਨਾਲ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਨਾਲ ਛੁੱਟੀਆਂ ਬਤੀਤ ਕਰਨ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ-ਟੇਕਿੰਗ ਹਰ ਫਾਰ ਏ ਹਾਲੀਡੇਅ। ਸ਼ੇਅਰ ਕੀਤੀ ਗਈ ਵੀਡੀਓ ਵਿਚ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੰਗਲੈਂਡ ਦੇ ਖ਼ੂਬਸੁਰਤ ਪਿੰਡ ਕੋਟਸਵੋਲਡਸ ‘ਚ ਘੁੰਮਦੇ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕੋਟਸਵੋਲਡਸ ਆਪਣੀ ਕੁਦਰਤੀ ਸੁੰਦਰਤਾ ਅਤੇ ਸ਼ਾਨਦਾਰ ਵਾਤਾਵਰਣ ਲਈ ਜਾਣਿਆ ਜਾਂਦਾ ਹੈ। ਇਥੇ ਸਿੱਧੂ ਆਪਣੇ ਪਰਿਵਾਰ ਨਾਲ ਸੜਕਾਂ 'ਤੇ ਘੁੰਮਦੇ ਅਤੇ ਕਵਾਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ।

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਪਈ ਹੜ੍ਹਾਂ ਦੀ ਮਾਰ! ਹੋਈ ਭਾਰੀ ਤਬਾਹੀ, NDRF ਟੀਮਾਂ ਨੇ ਸਾਂਭਿਆ ਮੋਰਚਾ

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰਾਜਨੀਤੀ ਤੋਂ ਦੂਰੀ ਬਣਾਉਣ ਮਗਰੋਂ ਹੁਣ ਪੂਰਾ ਸਮਾਂ ਪਰਿਵਾਰ ਅਤੇ ਟੀ. ਵੀ. ਸ਼ੋਅ ਨੂੰ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ 6 ਸਾਲ ਤੱਕ ਛੋਟੇ ਪੜਦੇ ਤੋਂ ਦੂਰ ਰਹੇ ਸਨ। ਪੰਜਾਬ ਸਰਕਾਰ ‘ਚ ਮੰਤਰੀ ਬਣਨ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ‘ਤੇ ਕਪਿਲ ਸ਼ਰਮਾ ਸ਼ੋਅ ‘ਚ ਕੰਮ ਕਰਨ ਲਈ ਸਵਾਲ ਚੁੱਕੇ ਸਨ।

PunjabKesari

ਇਸ ਵਿਚਕਾਰ ਉਹ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ‘ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਉਸ ਸਮੇਂ ਦੇ ਜਨਰਲ ਜਾਵੇਦ ਬਾਜਵਾ ਨਾਲ ਗਲੇ ਲੱਗ ਕੇ ਮੁਲਾਕਾਤ ਕੀਤੀ, ਜਿਸ ‘ਤੇ ਕਾਫ਼ੀ ਵਿਵਾਦ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਕੁਮੈਂਟਰੀ ਤੋਂ ਵੀ ਦੂਰੀ ਬਣਾ ਲਈ ਸੀ। 

PunjabKesari

ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ASI ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਇਥੇ ਇਹ ਵੀ ਦੱਸ ਦੇਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਮਗਰੋਂ ਨਵਜੋਤ ਸਿੰਘ ਸਿੱਧੂ ਕੁਝ ਸਮੇਂ ਲਈ ਰਾਜਨੀਤੀ 'ਚ ਐਕਟਿਵ ਵਿਖਾਈ ਦਿੱਤੇ ਸਨ। ਇਸ ਦੌਰਾਨ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਹੌਲੀ-ਹੌਲੀ ਰਾਜਨੀਤੀ ਤੋਂ ਦੂਰੀ ਬਣਾ ਲਈ। ਇੰਨਾ ਹੀ ਨਹੀਂ 2024 ਲੋਕ ਸਭਾ ਅਤੇ ਪੰਜਾਬ ‘ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲਈ ਕੋਈ ਪ੍ਰਚਾਰ ਨਹੀਂ ਕੀਤਾ ਸੀ। 

PunjabKesari
ਇਹ ਵੀ ਪੜ੍ਹੋ: ਪੁਲਸ ਦੇ ਆਪਣੇ ਹੀ ਮੁਲਾਜ਼ਮ ਨੂੰ ਹੋਈ 7 ਸਾਲ ਕੈਦ ਦੀ ਸਜ਼ਾ, ਪੂਰਾ ਮਾਮਲਾ ਕਰੇਗਾ ਹੈਰਾਨ

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News