ਗੋਇਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਐਕਸਪਰਟ ਦਾ ਮਾਲਕ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ
Friday, Aug 22, 2025 - 03:56 PM (IST)

ਜਲੰਧਰ (ਵਰੁਣ)–ਅਰਬਨ ਅਸਟੇਟ ਇਲਾਕੇ ਵਿਚ ਗੋਇਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਐਕਸਪਰਟ ਨਾਂ ਦੇ ਆਫਿਸ ਵਿਚ ਰੇਡ ਕਰ ਕੇ ਪੁਲਸ ਨੇ ਫਰਜ਼ੀ ਡਿਗਰੀ ਅਤੇ ਸਰਟੀਫਿਕੇਟ ਬਣਾਉਣ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਨੇ ਰੇਡ ਦੌਰਾਨ ਬਦਨਾਮ ਨੌਸਰਬਾਜ਼ ਡਾ. ਪੁਸ਼ਕਰ ਗੋਇਲ ਸਮੇਤ ਸਟਾਫ਼ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਆਫਿਸ ਵਿਚੋਂ ਕਈ ਫਰਜ਼ੀ ਦਸਤਾਵੇਜ਼, ਮੋਹਰਾਂ ਆਦਿ ਬਰਾਮਦ ਹੋਈਆਂ ਹਨ। ਪੁਸ਼ਕਰ ਗੋਇਲ ਫਰਜ਼ੀ ਡਿਗਰੀਆਂ ਅਤੇ ਸਰਟੀਫਿਕੇਟ ਸ਼ਹਿਰ ਦੇ ਵੱਖ-ਵੱਖ ਟ੍ਰੈਵਲ ਏਜੰਟਾਂ ਨੂੰ ਸਪਲਾਈ ਕਰਦਾ ਸੀ। ਕਈ ਨਾਮੀ ਏਜੰਟ ਇਸ ਧੰਦੇ ਵਿਚ ਸ਼ਾਮਲ ਹਨ। ਹੈਰਾਨੀ ਦੀ ਗੱਲ ਹੈ ਕਿ ਪੁਸ਼ਕਰ ਗੋਇਲ ਨੇ ਆਪਣੇ ਪੱਕੇ ਗਾਹਕ ਏਜੰਟਾਂ ਲਈ ਆਫਿਸ ਨੂੰ ਨਾਈਟ ਕਲੱਬ ਬਣਾ ਰੱਖਿਆ ਸੀ। ਏਜੰਟਾਂ ਲਈ ਆਫਿਸ ਵਿਚ ਸ਼ਰਾਬ ਪਰੋਸਣ ਅਤੇ ਡਾਂਸ ਲਈ ਔਰਤ ਸਟਾਫ ਨੂੰ ਅੱਗੇ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਪੰਜਾਬੀਆਂ ਲਈ Good News! ਜਲੰਧਰ ਕੈਂਟ ’ਚ ਦਿੱਲੀ-ਕਟੜਾ ਵੰਦੇ ਭਾਰਤ ਟਰੇਨ ਦੇ ਸਟਾਪੇਜ ਸਬੰਧੀ ਰੇਲਵੇ ਦਾ ਵੱਡਾ ਫ਼ੈਸਲਾ
ਜਾਣਕਾਰੀ ਅਨੁਸਾਰ ਪੁਸ਼ਕਰ ਗੋਇਲ ਕੋਲ ਕੰਮ ਕਰਨ ਵਾਲੀ ਔਰਤ ਨੇ ਹੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਆਫਿਸ ਵਿਚ ਵਿਦੇਸ਼ ਜਾਣ ਵਾਲੇ ਅਯੋਗ ਬੱਚਿਆਂ ਲਈ ਫਰਜ਼ੀ ਡਿਗਰੀਆਂ ਅਤੇ ਸਰਟੀਫਿਕੇਟ ਬਣਾਏ ਜਾਂਦੇ ਹਨ। ਸ਼ਿਕਾਇਤ ਵਿਚ ਕਿਹਾ ਕਿ ਪੁਸ਼ਕਰ ਗੋਇਲ ਇਕ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਪ੍ਰਤੀ ਡਿਗਰੀ ਅਤੇ ਸਰਟੀਫਿਕੇਟ ਏਜੰਟ ਤੋਂ ਵਸੂਲਦਾ ਸੀ, ਜਦਕਿ ਏਜੰਟ ਇਹੀ ਰੇਟ ਡਬਲ ਕਰ ਦਿੰਦੇ ਸਨ। ਮਹਿਲਾ ਨੇ ਪੁਲਸ ਕਮਿਸ਼ਨਰ ਨੂੰ ਕੁਝ ਵੀਡੀਓਜ਼ ਵੀ ਦਿੱਤੀਆਂ, ਜਿਨ੍ਹਾਂ ਵਿਚ ਏਜੰਟ ਮਹਿਲਾ ਸਟਾਫ਼ ਨਾਲ ਡਾਂਸ ਕਰ ਰਹੇ ਹਨ, ਜਦਕਿ ਮਹਿਲਾ ਸਟਾਫ਼ ਏਜੰਟਾਂ ਲਈ ਪੈੱਗ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਸ਼ਕਰ ਗੋਇਲ ਮਹਿਲਾ ਸਟਾਫ਼ ਨੂੰ ਏਜੰਟਾਂ ਵਾਸਤੇ ਰਾਤ ਲਈ ਵੀ ਭੇਜਦਾ ਸੀ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਜਾਰੀ ਕੀਤੇ ਵਿਸ਼ੇਸ਼ ਹੁਕਮ
ਜਿਵੇਂ ਹੀ ਮਾਮਲਾ ਸੀ. ਪੀ. ਦੇ ਧਿਆਨ ਵਿਚ ਆਇਆ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਗੋਇਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਐਕਸਪਰਟ ਦੇ ਆਫਿਸ ਵਿਚ ਰੇਡ ਕਰ ਦਿੱਤੀ। ਪੁਲਸ ਨੇ ਮੌਕੇ ਤੋਂ ਫਰਜ਼ੀ ਡਿਗਰੀ, ਸਰਟੀਫਿਕੇਟ, ਪੈਸੇ ਗਿਣਨ ਵਾਲੀ ਮਸ਼ੀਨ, 16 ਵੱਖ-ਵੱਖ ਬ੍ਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਡਾ. ਪੁਸ਼ਕਰ ਗੋਇਲ, ਇਕ ਮਹਿਲਾ ਅਤੇ ਇਕ ਹੋਰ ਸਟਾਫ ਨੂੰ ਵੀ ਹਿਰਾਸਤ ਵਿਚ ਲਿਆ ਹੈ। ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਰੈਕੇਟ ਵਿਚ ਕੋਈ ਵੀ ਟ੍ਰੈਵਲ ਏਜੰਟ ਸ਼ਾਮਲ ਹੋਇਆ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਹੁਣ ਤਕ ਕਿੰਨੇ ਫਰਜ਼ੀ ਦਸਤਾਵੇਜ਼ ਬਣਾ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e