ਫਰਜੀ ਨੌਕਰੀ ਦੇ ਝਾਂਸੇ ਕਾਰਨ ਯੂ. ਏ. ਈ. 'ਚ ਫਸੇ 9 ਭਾਰਤੀ

07/21/2019 1:02:56 PM

ਦੁਬਈ— ਸੋਸ਼ਲ ਮੀਡੀਆ 'ਤੇ ਫਰਜੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ 'ਚ ਆਉਣ ਮਗਰੋਂ 9 ਭਾਰਤੀ ਸੰਯੁਕਤ ਅਰਬ ਅਮੀਰਾਤ 'ਚ ਫਸ ਗਏ ਹਨ। ਕੇਰਲ ਦੇ ਇਹ ਸਾਰੇ ਵਿਅਕਤੀ ਅਲ ਐਨ ਅਤੇ ਅਜਮਾਨ 'ਚ ਫਸੇ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਵਟਸਐਪ ਰਾਹੀਂ ਸ਼ਰੀਫ ਨਾਮਕ ਏਜੰਟ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਵੀਜ਼ੇ ਲਈ 70,000 ਰੁਪਏ ਦਾ ਭੁਗਤਾਨ ਕੀਤਾ ਸੀ। ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦ ਕੁਝ ਮਹੀਨੇ ਪਹਿਲਾਂ ਦੁਬਈ 'ਚ ਭਾਰਤੀ ਵਣਜ ਦੂਤਘਰ ਨੇ ਨੌਕਰੀ ਦੇ ਇੱਛੁਕ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ 'ਚ ਨੌਕਰੀ ਦਿਲਾਉਣ ਦੇ ਫਰਜ਼ੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ। 

ਵਣਜ ਦੂਤਘਰ ਨੇ ਕਿਹਾ,''ਨੌਕਰੀ ਪਾਉਣ ਦੇ ਇੱਛੁਕ ਲੋਕ ਨੌਕਰੀ ਦੀ ਅਜਿਹੀ ਫਰਜ਼ੀ ਪੇਸ਼ਕਸ਼ ਦੇ ਜਾਲ 'ਚ ਨਾ ਫਸਣ ਅਤੇ ਉਹ ਇਸ ਸਬੰਧ 'ਚ ਵਣਜ ਦੂਤਘਰ ਤੋਂ ਸਪੱਸ਼ਟੀਕਰਣ ਲੈਸਕਦੇ ਹਨ।'' ਇਨ੍ਹਾਂ 9 'ਚੋਂ ਇਕ ਕੇਰਲ ਦੇ ਮਲਪੁਰਮ ਦੇ ਨਿਵਾਸੀ ਫਾਜਿਲ ਨੇ ਕਿਹਾ,''ਕੇਰਲ 'ਚ ਇਕ ਵਟਸਐਪ ਸੰਦੇਸ਼ ਸਾਂਝਾ ਕੀਤਾ ਜਾ ਰਿਹਾ ਸੀ ਕਿ 15 ਦਿਨਾਂ ਦੇ ਅੰਦਰ ਸੰਯੁਕਤ ਅਰਬ ਅਮੀਰਾਤ 'ਚ ਨੌਕਰੀ ਪਾਓ ਅਤੇ ਮੈਨੂੰ ਵੀ ਇਹ ਹੀ ਸੰਦੇਸ਼ ਮਿਲਿਆ। ਮੈਂ ਸੋਚਿਆ ਕਿ ਇਹ ਸਹੀ ਹੋਵੇਗਾ ਕਿਉਂਕਿ ਕਈ ਲੋਕ ਇੰਟਰਸਟ ਲੈ ਰਹੇ ਸਨ।'' 

ਉਸ ਨੇ ਕਿਹਾ ਕਿ ਉਸ ਨੇ ਏਜੰਟ ਨਾਲ ਗੱਲਬਾਤ ਕੀਤੀ ਸੀ, ਜਿਸ ਨੇ ਉਸ ਨੂੰ ਅਲ ਐਨ 'ਚ ਇਕ ਸੁਪਰਮਾਰਕਿਟ 'ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ। ਉਸ ਨੇ ਕਿਹਾ,''ਏਜੰਟ ਨੇ ਮੈਨੂੰ ਕਿਹਾ ਕਿ ਮੈਨੂੰ 22,496 ਰੁਪਏ ਦੀ ਤਨਖਾਹ ਮਿਲੇਗੀ ਅਤੇ ਮੁਫਤ ਖਾਣਾ-ਪੀਣਾ ਮਿਲੇਗਾ। ਮੈਂ ਮੁਸ਼ਕਿਲ ਦੌਰ ਤੋਂ ਲੰਘ ਰਿਹਾ ਸੀ ਅਤੇ ਮੈਂ ਸੋਚਿਆ ਕਿ ਇਹ ਮੇਰੇ ਲਈ ਚੰਗੀ ਸ਼ੁਰੂਆਤ ਹੋਵੇਗੀ।'' ਫਾਜ਼ਿਲ ਨੇ ਦੱਸਿਆ ਕਿ ਮਾਂ ਨੇ ਉਸ ਲਈ ਆਪਣੇ ਗਹਿਣੇ ਗਿਰਵੀ ਰੱਖ ਦਿੱਤੇ ਪਰ ਉਸ ਨੂੰ ਨੌਕਰੀ ਨਹੀਂ ਮਿਲੀ। ਉਸ ਮੁਤਾਬਕ ਜਦ ਉਹ 15 ਜੁਲਾਈ ਨੂੰ ਆਬੂ ਧਾਬੀ ਪੁੱਜੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਠੱਗੇ ਗਏ ਹਨ। ਕੇਰਲ ਦੇ ਕੋਝਿਕੋੜ ਦੇ ਨਿਵਾਸੀ ਮੁਹੰਮਦ ਰਫੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਸਮੀਰ ਨਾਂ ਦਾ ਇਕ ਸਥਾਨਕ ਏਜੰਟ ਮਿਲਿਆ ਜੋ ਉਨ੍ਹਾਂ ਚਾਰਾਂ ਨੂੰ ਅਜਮਾਨ ਅਤੇ 5 ਨੂੰ ਅਲ ਐਨ ਲੈ ਗਿਆ।


Related News