9/11 ਹਮਲੇ ਨੂੰ ਹੋ ਗਏ 25 ਸਾਲ ! ਜਹਾਜ਼ਾਂ ਦੀ ਸੁਰੱਖਿਆ ਲਈ ਕਾਕਪਿਟ ਸੁਰੱਖਿਆ ''ਚ ਕੀਤਾ ਗਿਆ ਵੱਡਾ ਬਦਲਾਅ

Sunday, Sep 13, 2026 - 10:24 AM (IST)

9/11 ਹਮਲੇ ਨੂੰ ਹੋ ਗਏ 25 ਸਾਲ ! ਜਹਾਜ਼ਾਂ ਦੀ ਸੁਰੱਖਿਆ ਲਈ ਕਾਕਪਿਟ ਸੁਰੱਖਿਆ ''ਚ ਕੀਤਾ ਗਿਆ ਵੱਡਾ ਬਦਲਾਅ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਜਹਾਜ਼ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਯਾਤਰੀ ਜਹਾਜ਼ਾਂ ਵਿਚ ਕਾਕਪਿਟ ਲਈ ਦੂਜਾ ਸੁਰੱਖਿਆ ਬੈਰੀਅਰ ਲਾਗੂ ਹੋ ਗਿਆ ਹੈ। ਇਸ ਦਾ ਉਦੇਸ਼ ਉਡਾਣ ਦੌਰਾਨ ਜਦੋਂ ਮੇਨ ਕਾਕਪਿਟ ਦਰਵਾਜ਼ਾ ਖੋਲ੍ਹਿਆ ਜਾਵੇ, ਉਦੋਂ ਵੀ ਪਾਇਲਟਾਂ ਨੂੰ ਕਿਸੇ ਸੰਭਾਵੀ ਘੁਸਪੈਠੀਏ ਤੋਂ ਸੁਰੱਖਿਅਤ ਰੱਖਣਾ ਹੈ।

ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਇਸ ਵਿਵਸਥਾ ਨੂੰ 11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਜਹਾਜ਼ ਸੁਰੱਖਿਆ ਵਿਚ ਚੁੱਕੇ ਗਏ ਅਹਿਮ ਕਦਮਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਸੀ. ਐੱਨ. ਐੱਨ. ਨੇ 10 ਸਤੰਬਰ ਦੀ ਆਪਣੀ ਰਿਪੋਰਟ ਵਿਚ ਇਸ ਨਵੀਂ ਸੁਰੱਖਿਆ ਵਿਵਸਥਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

ਮੁੱਖ ਦਰਵਾਜ਼ੇ ਦੀ ਸੁਰੱਖਿਆ ਟੁੱਟਣ ’ਤੇ ਦੂਜਾ ਕਵਚ
ਨਵੇਂ ਸੁਰੱਖਿਆ ਉਪਕਰਨ ਨੂੰ ‘ਇੰਸਟਾਲਡ ਫਿਜ਼ੀਕਲ ਸੈਕੰਡਰੀ ਬੈਰੀਅਰ’ ਕਿਹਾ ਜਾਂਦਾ ਹੈ। ਇਹ ਇਕ ਹਲਕਾ ਅਤੇ ਵਾਪਸ ਮੋੜਿਆ ਜਾ ਸਕਣ ਵਾਲਾ ਸੁਰੱਖਿਆ ਅੜਿੱਕਾ ਹੈ, ਜੋ ਕਾਕਪਿਟ ਅਤੇ ਅੱਗੇ ਦੇ ਯਾਤਰੀ ਹਿੱਸੇ ਵਿਚਾਲੇ ਲਾਇਆ ਜਾਂਦਾ ਹੈ। ਉਡਾਣ ਦੌਰਾਨ ਜਦੋਂ ਪਾਇਲਟ ਨੂੰ ਟਾਇਲਟ ਜਾਣ, ਖਾਣਾ ਲੈਣ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਕਾਕਪਿਟ ਦਾ ਮੁੱਖ ਦਰਵਾਜ਼ਾ ਖੋਲ੍ਹਣਾ ਪਵੇ, ਉਦੋਂ ਇਹ ਦੂਜਾ ਅੜਿੱਕਾ ਸੁਰੱਖਿਆ ਦੀ ਵਾਧੂ ਪਰਤ ਮੁਹੱਈਆ ਕਰਵਾਉਂਦਾ ਹੈ।

ਇਹ ਵੀ ਪੜ੍ਹੋ- US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ ਨੇ ਮੈਂਬਰ ਦੇਸ਼ਾਂ ਨੂੰ ਦਿੱਤਾ 'ਸ਼ਾਂਤੀਦੂਤ' ਬਣਨ ਦਾ ਪੈਗ਼ਾਮ

9/11 ਤੋਂ ਬਾਅਦ ਮਜ਼ਬੂਤ ਕੀਤੇ ਗਏ ਸਨ ਕਾਕਪਿਟ ਦਰਵਾਜ਼ੇ
11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਕਾਕਪਿਟ ਦੀ ਸੁਰੱਖਿਆ ਵਿਵਸਥਾ ਵਿਚ ਵੱਡੇ ਬਦਲਾਅ ਕੀਤੇ ਸਨ। ਮਜ਼ਬੂਤ ਅਤੇ ਘੁਸਪੈਠ ਰੋਕਣ ਵਾਲੇ ਕਾਕਪਿਟ ਦਰਵਾਜ਼ੇ ਲਾਏ ਗਏ ਅਤੇ ਉਡਾਣ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਸਖਤ ਨਿਯਮ ਬਣਾਏ ਗਏ ਪਰ ਮੁੱਖ ਦਰਵਾਜ਼ਾ ਖੋਲ੍ਹਣ ਦੀ ਸਥਿਤੀ ਹਾਲੇ ਵੀ ਸੁਰੱਖਿਆ ਵਿਚ ਇਕ ਕਮਜ਼ੋਰ ਕੜੀ ਬਣੀ ਹੋਈ ਸੀ। ਨਵੇਂ ਬੈਰੀਅਰ ਦਾ ਉਦੇਸ਼ ਇਸੇ ਖ਼ਾਲੀ ਜਗ੍ਹਾ ਨੂੰ ਪੂਰਾ ਕਰਨਾ ਹੈ।

ਪੁਰਾਣੇ ਜਹਾਜ਼ਾਂ ’ਚ ਤੁਰੰਤ ਨਹੀਂ ਲੱਗੇਗਾ ਬੈਰੀਅਰ
ਇਸ ਵਿਵਸਥਾ ਦੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਹ ਮੁੱਖ ਤੌਰ ’ਤੇ ਨਵੇਂ ਬਣਾਏ ਗਏ ਯਾਤਰੀ ਜਹਾਜ਼ਾਂ ’ਤੇ ਹੀ ਲਾਗੂ ਹੈ। ਪਹਿਲਾਂ ਤੋਂ ਸੇਵਾ ਵਿਚ ਮੌਜੂਦ ਹਜ਼ਾਰਾਂ ਜਹਾਜ਼ਾਂ ਵਿਚ ਇਸ ਨੂੰ ਲਾਜ਼ਮੀ ਤੌਰ ’ਤੇ ਲਾਉਣ ਦਾ ਨਿਯਮ ਨਹੀਂ ਹੈ। ਸੀ. ਐੱਨ. ਐੱਨ. ਦੇ ਅਨੁਸਾਰ ਅਮਰੀਕੀ ਹਵਾਈ ਫ਼ਲੀਟ ਦੇ ਜ਼ਿਆਦਾਤਰ ਪੁਰਾਣੇ ਜਹਾਜ਼ਾਂ ਵਿਚ ਇਸ ਸੁਰੱਖਿਆ ਵਿਵਸਥਾ ਦੇ ਪਹੁੰਚਣ ਵਿਚ ਅਜੇ ਲੰਮਾ ਸਮਾਂ ਲੱਗ ਸਕਦਾ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਅੰਦਾਜ਼ੇ ਅਨੁਸਾਰ ਪੂਰੇ ਯਾਤਰੀ ਫ਼ਲੀਟ ਵਿਚ ਇਸ ਦੇ ਵਿਆਪਕ ਰੂਪ ਵਿਚ ਲਾਗੂ ਹੋਣ ਵਿਚ ਲੱਗਭਗ 25 ਸਾਲ ਲੱਗ ਸਕਦੇ ਹਨ।

ਦੂਜੇ ਬੈਰੀਅਰ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਸੀ
ਪਾਇਲਟ ਜਥੇਬੰਦੀਆਂ ਵੱਲੋਂ ਕਾਕਪਿਟ ਲਈ ਦੂਜੀ ਸੁਰੱਖਿਆ ਪਰਤ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਅਮਰੀਕੀ ਹਵਾਬਾਜ਼ੀ ਪਾਇਲਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਿਰਫ਼ ਨਵੇਂ ਜਹਾਜ਼ਾਂ ਤੱਕ ਇਸ ਸੁਵਿਧਾ ਨੂੰ ਸੀਮਤ ਰੱਖਣਾ ਕਾਫ਼ੀ ਨਹੀਂ ਹੈ ਅਤੇ ਪੁਰਾਣੇ ਜਹਾਜ਼ਾਂ ਵਿਚ ਵੀ ਇਸ ਨੂੰ ਲਾਇਆ ਜਾਣਾ ਚਾਹੀਦਾ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ 2023 ਵਿਚ ਨਵੇਂ ਵਪਾਰਕ ਜਹਾਜ਼ਾਂ ਵਿਚ ਇਸ ਸੁਰੱਖਿਆ ਵਿਵਸਥਾ ਨੂੰ ਲਾਜ਼ਮੀ ਕਰਨ ਦਾ ਅੰਤਿਮ ਨਿਯਮ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ- ਇਕ ਹੋਰ ਜਹਾਜ਼ ਹੋ ਗਿਆ ਟਰਬੂਲੈਂਸ ਦਾ ਸ਼ਿਕਾਰ ! 3 ਵਾਰ ਲੈਂਡਿੰਗ ਨਾਕਾਮ ਹੋਣ ਮਗਰੋਂ ਕੀਤਾ ਗਿਆ ਡਾਇਵਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News