ਅਮਰੀਕਾ ''ਚ ਮੁੜ ਗੋਲੀਬਾਰੀ, 9 ਹਲਾਕ

Sunday, Oct 11, 2026 - 02:09 PM (IST)

ਅਮਰੀਕਾ ''ਚ ਮੁੜ ਗੋਲੀਬਾਰੀ, 9 ਹਲਾਕ

ਨਿਊਯਾਰਕ (ਆਈਏਐਨਐਸ)- ਅਮਰੀਕਾ ਵਿਚ ਮੁੜ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਥੇ ਪੈਨਸਿਲਵੇਨੀਆ ਦੇ ਏਰੀ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਬੱਚਿਆਂ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸ਼ਨੀਵਾਰ (ਸਥਾਨਕ ਸਮੇਂ) ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਪੁਲਸ ਨੂੰ ਪੈਰੀ ਸਟ੍ਰੀਟ 'ਤੇ ਬੁਲਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੰਦੂਕ ਚਲਾਉਂਦੇ ਹੋਏ ਦੇਖਿਆ ਗਿਆ, ਜਿਸ ਮਗਰੋਂ ਪੁਲਿਸ ਬੁਲਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਹੜ੍ਹ 'ਚ ਰੁੜ੍ਹੇ 35 ਘਰ, 10 ਲੋਕ ਲਾਪਤਾ ! ਨੇਪਾਲ 'ਚ ਕੁਦਰਤੀ ਆਫ਼ਤ ਨੇ ਮਚਾਇਆ ਕਹਿਰ

ਏਰੀ ਨਿਊਜ਼ ਨਾਓ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ ਦੋ ਔਰਤਾਂ ਗਲੀ ਵਿੱਚ ਮ੍ਰਿਤਕ ਪਾਈਆਂ ਗਈਆਂ, ਅਤੇ ਹੋਰ ਪੀੜਤ ਬਾਅਦ ਵਿੱਚ ਘਰ ਦੇ ਅੰਦਰ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ ਕਿ ਸ਼ੱਕੀ ਵੀ ਮ੍ਰਿਤਕ ਪਾਇਆ ਗਿਆ। ਅਜਿਹਾ ਲੱਗਦਾ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ।  ਏਰੀ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ ਨੌਂ ਮੌਤਾਂ ਪੁਲਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਹੋਈਆਂ ਸਨ। ਪੁਲਸ ਦੇ ਪਹੁੰਚਣ ਤੋਂ ਬਾਅਦ ਕੋਈ ਹੋਰ ਗੋਲੀਆਂ ਨਹੀਂ ਚਲਾਈਆਂ ਗਈਆਂ। ਪੁਲਸ ਨੇ ਅਜੇ ਤੱਕ ਮਾਰੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਗੋਲੀਬਾਰੀ ਪਿੱਛੇ ਸੰਭਾਵਿਤ ਉਦੇਸ਼ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News