ਚੀਨ 'ਚ 85 ਸਾਲ ਪੁਰਾਣੀ 7600 ਟਨ ਦੀ ਇਮਾਰਤ ਨੂੰ ਬਿਨਾਂ ਤੋੜੇ ਕੀਤਾ ਸ਼ਿਫਟ, ਦੇਖੋ ਵੀਡੀਓ

10/26/2020 8:59:06 PM

ਬੀਜ਼ਿੰਗ - ਚੀਨ ਦੇ ਇੰਜੀਨੀਅਰਾਂ ਨੇ ਕਮਾਲ ਕਰ ਦਿਖਾਇਆ ਹੈ। 7600 ਟਨ ਦੀ ਇਕ ਇਮਾਰਤ ਨੂੰ ਬਿਨਾਂ ਤੋੜੇ ਇਕ ਥਾਂ ਸ਼ਿਫਟ ਕਰ ਦਿੱਤਾ ਹੈ। ਇਹ ਸ਼ੰਘਾਈ ਸ਼ਹਿਰ ਦਾ ਇਕ ਸਕੂਲ ਹੈ, ਜਿਸ ਨੂੰ 1935 ਵਿਚ ਬਣਾਇਆ ਗਿਆ ਸੀ। ਇਸ ਪੂਰੀ ਪ੍ਰਕਿਰਿਆ ਵਿਚ ਚੀਨ ਦੇ ਇੰਜੀਨੀਅਰਾਂ ਨੇ ਅਨੋਖੀ ਤਕਨੀਕ ਦਾ ਇਸਤੇਮਾਲ ਕੀਤਾ ਹੈ ਅਤੇ ਦੁਨੀਆ ਵਿਚ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਸਥਾਨਕ ਪ੍ਰਸ਼ਾਸਨ ਮੁਤਾਬਕ, ਜਿਥੇ ਇਹ ਸਕੂਲ ਹੈ, ਉਥੇ ਇਕ ਨਵੇਂ ਭਵਨ ਦਾ ਨਿਰਮਾਣ ਹੋਣਾ ਹੈ। ਇਤਿਹਾਸਕ ਇਮਾਰਤ ਹੋਣ ਕਾਰਨ ਇੰਜੀਨੀਅਰਾਂ ਨੇ ਇਸ ਨੂੰ ਤੋੜ ਕੇ ਡਿਗਾਉਣ ਦੀ ਥਾਂ ਇਸ ਨੂੰ ਸ਼ਿਫਟ ਕਰਨ ਦੇ ਬਾਰੇ ਵਿਚ ਸੋਚਿਆ ਅਤੇ ਉਹ ਇਸ ਵਿਚ ਸਫਲ ਵੀ ਰਹੇ।

ਚੀਨ ਦੀ ਸਰਕਾਰੀ ਮੀਡੀਆ ਮੁਤਾਬਕ, ਇੰਜੀਨੀਅਰਾਂ ਨੇ ਇਸ ਦੇ ਲਈ 198 ਰੋਬੋਟਿਵ ਟੂਲ ਦਾ ਇਸਤੇਮਾਲ ਕੀਤਾ ਅਤੇ ਹਜ਼ਾਰਾਂ ਟਨ ਦੀ ਇਮਾਰਤ ਨੂੰ ਖਿਸਕਾ ਕੇ ਕਰੀਬ 62 ਮੀਟਰ ਦੂਰ ਲਿਜਾਇਆ ਗਿਆ। ਚੀਨੀ ਮੀਡੀਆ ਸੀ. ਸੀ. ਟੀ. ਵੀ. ਨਿਊਜ਼ ਨੈੱਟਵਰਕ ਮੁਤਾਬਕ, ਇਸ ਕੰਮ ਵਿਚ ਕਰੀਬ 18 ਦਿਨਾਂ ਦਾ ਸਮਾਂ ਲੱਗਾ। 15 ਅਕਤੂਬਰ ਨੂੰ ਇਸ ਕੰਮ ਪੂਰਾ ਕਰ ਲਿਆ ਗਿਆ ਸੀ।

ਹੁਣ ਤੱਕ ਇਮਾਰਤਾਂ ਨੂੰ ਵੱਡੇ ਪਲੇਟਫਾਰਮ 'ਤੇ ਜ਼ਿਆਦਾ ਸਮਰੱਥਾ ਵਾਲੀ ਰੇਲ ਜਾਂ ਕ੍ਰੇਨ ਨਾਲ ਖਿੱਚਿਆ ਜਾਂਦਾ ਸੀ, ਪਰ ਇਸ ਕੰਮ ਵਿਚ ਰੋਬੋਟਿਵ ਲੇਗਸ ਦਾ ਇਸਤੇਮਾਲ ਕੀਤਾ। ਇਹ ਆਪਣੇ ਆਪ ਵਿਚ ਨਾਇਬ ਸੀ। ਇਸ ਤੋਂ ਪਹਿਲਾਂ 2017 ਵਿਚ, 135 ਸਾਲ ਪਹਿਲਾਂ ਬਣੇ ਅਤੇ ਕਰੀਬ 2 ਹਜ਼ਾਰ ਟਨ ਦਾ ਇਤਿਹਾਸਕ ਬੌਧ ਮੰਦਰ ਨੂੰ ਵੀ ਕਰੀਬ 30 ਮੀਟਰ ਖਿਸਕਾਇਆ ਗਿਆ ਸੀ। ਇਸ ਵਿਚ ਕਰੀਬ 15 ਦਿਨ ਲੱਗੇ ਸਨ।


Khushdeep Jassi

Content Editor

Related News