80 ਸਾਲ ਦੀ ਬੇਬੇ ਦਾ 35 ਸਾਲਾ ਨੌਜਵਾਨ ''ਤੇ ਆਇਆ ਦਿਲ, ਜਲਦ ਕਰਨਗੇ ਵਿਆਹ

Sunday, Feb 02, 2020 - 06:25 PM (IST)

80 ਸਾਲ ਦੀ ਬੇਬੇ ਦਾ 35 ਸਾਲਾ ਨੌਜਵਾਨ ''ਤੇ ਆਇਆ ਦਿਲ, ਜਲਦ ਕਰਨਗੇ ਵਿਆਹ

ਲੰਡਨ- ਅਕਸਰ ਤੁਸੀਂ ਕਈ ਫਿਲਮਾਂ ਵਿਚ ਸੁਣਿਆ ਹੋਵੇਗਾ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਸ ਮੁਹਾਵਰੇ ਨੂੰ ਇਕ ਅਜਿਹੇ ਜੋੜੇ ਨੇ ਸੱਚ ਕਰ ਦਿਖਾਇਆ ਹੈ ਜੋ ਉਮਰ ਦੀ ਪਰਵਾਹ ਕੀਤੇ ਬਿਨਾਂ ਇਕ-ਦੂਜੇ ਨੂੰ ਦਿਲ ਦੇ ਬੈਠਿਆ। 35 ਸਾਲ ਦੇ ਮੁਹੰਮਦ ਅਹਿਮਦ ਤੇ ਉਹਨਾਂ ਦੀ 80 ਸਾਲ ਦੀ ਗਰਲਫ੍ਰੈਂਡ ਆਈਰਿਸ ਜੋਨਸ ਇਹਨੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਬਹੁਤ ਚਰਚਾ ਵਿਚ ਹਨ।

PunjabKesari

ਮਿਸਰ ਦੇ ਮੁਹੰਮਦ ਨੇ ਹਾਲ ਹੀ ਵਿਚ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਦਾ ਲਾਭ ਲੈ ਰਹੀ 80 ਸਾਲ ਦੀ ਬਜ਼ੁਰਗ ਔਰਤ ਦੇ ਨਾਲ ਰਿਲੇਸ਼ਨ ਵਿਚ ਹੋਣ ਦੀ ਗੱਲ ਕਬੂਲੀ ਹੈ। ਇੰਨਾਂ ਹੀ ਨਹੀਂ ਦੋਵੇਂ ਜਲਦੀ ਹੀ ਵਿਆਹ ਵੀ ਕਰਨ ਵਾਲੇ ਹਨ। ਮੁਹੰਮਦ ਅਹਿਮਦ ਦੇ ਰਿਲੇਸ਼ਨਸ਼ਿਪ 'ਤੇ ਖੁਲਾਸੇ ਤੋਂ ਬਾਅਦ ਲੋਕ ਉਹਨਾਂ ਦੇ ਰਿਸ਼ਤੇ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਾਲਾਂਕਿ ਦੋਵੇਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਅਜੇ ਵੀ ਇਕ-ਦੂਜੇ ਨੂੰ ਜਮ ਕੇ ਡੇਟ ਕਰ ਰਹੇ ਹਨ।

PunjabKesari

ਸੰਡੇ ਮਿਰਰ ਦੀ ਰਿਪੋਰਟ ਮੁਤਾਬਕ ਆਈਰਿਸ ਮੁਹੰਮਦ ਦੀ ਮਾਂ ਤੋਂ ਵੀ 20 ਸਾਲ ਵੱਡੀ ਹੈ। ਅਹਿਮਦ ਦਾ ਕਹਿਣਾ ਹੈ ਕਿ ਜਦੋਂ ਇਨਸਾਨ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਵਿਚ ਉਮਰ ਮਾਇਨੇ ਨਹੀਂ ਰੱਖਦੀ। ਜਾਣਕਾਰੀ ਮੁਤਾਬਕ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਹੋਈ ਸੀ। ਇਸ ਤੋਂ ਬਾਅਦ ਦੋਵੇਂ ਹੌਲੀ-ਹੌਲੀ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਤੇ ਜਲਦੀ ਹੀ ਦੋਸਤੀ ਪਿਆਰ ਵਿਚ ਬਦਲ ਗਈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਨੂੰ ਗਲਤ ਤਰੀਕੇ ਨਾਲ ਪੈਸੇ ਠੱਗਣ ਦਾ ਤਰੀਕਾ ਦੱਸਿਆ ਹੈ। ਸਰਕਾਰ ਤੋਂ ਆਈਰਿਸ ਨੂੰ ਸਿਰਫ 200 ਪਾਊਂਡ ਕਰੀਬ 19 ਹਜ਼ਾਰ ਰੁਪਏ ਬਤੌਰ ਪੈਨਸ਼ਨ ਮਿਲਦੀ ਹੈ।

PunjabKesari


author

Baljit Singh

Content Editor

Related News