ਅਫਗਾਨਿਸਤਾਨ : ਤਾਲਿਬਾਨ ਦੇ ਰਾਜ 'ਚ ਕੁੜੀਆਂ 'ਤੇ ਤਸ਼ੱਦਦ, 80 ਸਕੂਲੀ ਵਿਦਿਆਰਥਣਾਂ ਨੂੰ ਦਿੱਤਾ ਗਿਆ ਜ਼ਹਿਰ

06/06/2023 10:54:33 PM

ਇੰਟਰਨੈਸ਼ਨਲ ਡੈਸਕ (ਯੂ. ਐੱਨ. ਆਈ.) : ਅਫਗਾਨਿਸਤਾਨ ਦੇ ਉੱਤਰੀ ਸਾਰੀ ਪੁਲ ਪ੍ਰਾਂਤ ਦੇ ਸੰਚਾਰਕ ਜ਼ਿਲ੍ਹੇ ’ਚ ਐਤਵਾਰ ਨੂੰ ਪ੍ਰਾਇਮਰੀ ਗਰਲਜ਼ ਸਕੂਲ ਦੀਆਂ ਸੈਂਕੜੇ ਵਿਦਿਆਰਥਣਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਨਿਰਦੇਸ਼ਕ ਮੁਫਤੀ ਆਮਿਰ ਸਰਿਪੁਲੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਸੰਚਾਰਕ ਜ਼ਿਲ੍ਹੇ ਦੇ ਕਾਬੋਦ ਆਬ ਖੇਤਰ ’ਚ ਫੈਜ਼ਾਬਾਦ ਗਰਲਜ਼ ਸਕੂਲ ਦੀਆਂ ਕੁਲ 80 ਵਿਦਿਆਰਥਣਾਂ, 7 ਅਧਿਆਪਕਾਂ, 5 ਮਾਤਾ-ਪਿਤਾ ਅਤੇ ਇਕ ਕਰਮਚਾਰੀ ਨੂੰ ਜ਼ਹਿਰ ਦਿੱਤਾ ਗਿਆ ਸੀ ਪਰ ਇਨ੍ਹਾਂ ਲੋਕਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਕਾਰ ਬੰਬ ਧਮਾਕੇ 'ਚ ਡਿਪਟੀ ਗਵਰਨਰ ਤੇ ਉਸ ਦੇ ਡਰਾਈਵਰ ਦੀ ਮੌਤ

ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚਾਲੇ ਇਕ ਪੀੜਤ ਵਿਦਿਆਰਥਣ ਦੀ ਮਾਂ ਮਹਨਾਜ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸੂਬਾ ਪ੍ਰਸ਼ਾਸਨ ਤੋਂ ਇਸ ਅਪਰਾਧ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਅਗਸਤ 2021 'ਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਅਤੇ ਅਫਗਾਨ ਔਰਤਾਂ ਤੇ ਲੜਕੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ 'ਤੇ ਨਿਯੰਤਰਣ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ : ਖੂਬਸੂਰਤੀ ਪੱਖੋਂ ਸਕਾਟਲੈਂਡ ਦੇ ਇਸ ਰੇਲਵੇ ਸਟੇਸ਼ਨ ਨੇ ਮਾਰੀ ਬਾਜ਼ੀ, ਦੇਖੋ ਤਸਵੀਰਾਂ

ਅਫਗਾਨਿਸਤਾਨ ਵਿੱਚ ਅਗਸਤ 2021 'ਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਲੜਕੀਆਂ ਨੂੰ ਜ਼ਹਿਰ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ 2015 ਵਿੱਚ ਅਫਗਾਨਿਸਤਾਨ 'ਚ ਕੁੜੀਆਂ ਨੂੰ ਵੀ ਜ਼ਹਿਰ ਦਿੱਤਾ ਗਿਆ ਸੀ, ਹਾਲਾਂਕਿ ਉਦੋਂ ਤਾਲਿਬਾਨ ਸੱਤਾ ਵਿੱਚ ਨਹੀਂ ਸੀ। ਇਹ ਘਟਨਾ ਹੇਰਾਤ ਸੂਬੇ ਦੀ ਹੈ, ਜਿੱਥੇ 600 ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅਫਗਾਨ ਕੁੜੀਆਂ ਨੂੰ ਜ਼ਹਿਰ ਦੇਣ ਵਾਲੇ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ। ਦੋਵਾਂ ਘਟਨਾਵਾਂ ਦੀ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News