ਕੰਮ ਕਾਰਨ 80 ਫੀਸਦੀ ਕਰਮਚਾਰੀ ਹੁੰਦੇ ਨੇ ਬੀਮਾਰ : ਆਸਟ੍ਰੇਲੀਅਨ ਮਾਹਿਰ

08/12/2019 3:11:38 PM

ਸਿਡਨੀ— 'ਆਸਟ੍ਰੇਲੀਅਨ ਕੌਂਸਲ ਆਫ ਟਰੇਡ ਯੂਨੀਅਨ' ਵਲੋਂ ਇਕ ਸਰਵੇ ਕੀਤਾ ਗਿਆ, ਜਿਸ 'ਚ ਮਾਹਿਰਾਂ ਨੇ ਦੱਸਿਆ ਗਿਆ ਕਿ ਅਸੁਰੱਖਿਅਤ ਵਰਕਪਲੇਸ ਕਾਰਨ 80 ਫੀਸਦੀ ਲੋਕ ਬੀਮਾਰ ਜਾਂ ਜ਼ਖਮੀ ਹੋ ਜਾਂਦੇ ਹਨ। ਇਹ ਸਰਵੇ 26,000 ਕੰਮਕਾਜੀ ਲੋਕਾਂ 'ਤੇ ਕੀਤਾ ਗਿਆ, ਜਿਸ ਦੇ ਨਤੀਜੇ 'ਚ ਪਾਇਆ ਗਿਆ ਕਿ ਆਸਟ੍ਰੇਲੀਆ 'ਚ 5 'ਚੋਂ 4 ਕੰਮਕਾਜੀ ਲੋਕ ਬੀਮਾਰ, ਜ਼ਖਮੀ ਜਾਂ ਦੋਹਾਂ ਹਾਲਾਤਾਂ 'ਚੋਂ ਲੰਘ ਰਹੇ ਹਨ, ਇਸ ਦਾ ਕਾਰਨ ਉਨ੍ਹਾਂ ਦਾ ਕੰਮ ਹੈ।

ਆਸਟ੍ਰੇਲੀਅਨ ਕੌਂਸਲ ਨੇ 'ਵਰਕ ਸ਼ੁੱਡ ਨੋਟ ਹਰਟ' ਸਰਵੇ ਅਧੀਨ ਇਸ ਦੀ ਰਿਪੋਰਟ ਪੇਸ਼ ਕੀਤੀ। ਸਰਵੇ 'ਚ ਕਿਹਾ ਗਿਆ ਕਿ 80 ਫੀਸਦੀ ਲੋਕ ਜ਼ਖਮੀ ਹਨ ਅਤੇ ਕਈ ਬੀਮਾਰ ਹਨ ਅਤੇ ਕਈਆਂ ਨੂੰ ਦੋਵੇਂ ਹੀ ਪ੍ਰੇਸ਼ਾਨੀਆਂ ਹਨ। 
5 'ਚੋਂ 3 ਲੋਕਾਂ ਨੇ ਦੱਸਿਆ ਕਿ ਖਰਾਬ ਵਰਕਿੰਗ ਸਥਿਤੀਆਂ ਕਾਰਨ ਉਹ ਦਿਮਾਗੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ।  ਏ. ਸੀ. ਟੀ. ਯੂ. ਦੇ ਅਸਿਸਟੈਂਟ ਸਕੱਤਰ ਲਿਆਮ ਓ'ਬਰੀਨ ਨੇ ਦੱਸਿਆ ਕਿ ਅਸੁਰੱਖਿਅਤ ਵਰਕ ਪਲੇਸ ਕਾਰਨ ਹੋਣ ਵਾਲੀ ਖਰਾਬ ਮਾਨਸਿਕ ਸਥਿਤੀ ਅਤੇ ਜ਼ਖਮੀ ਕਰਨ ਵਾਲੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ ਕਿਉਂਕਿ ਕੰਮ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਹਿੰਸਾ, ਖਤਰਨਾਕ ਇਵੈਂਟ ਅਤੇ ਖਰਾਬ ਵਰਕਿੰਗ ਸਥਿਤੀ ਕਾਰਨ ਬੀਮਾਰ ਹੋ ਜਾਂਦੇ ਹਨ ਅਤੇ ਸਿਰਫ 9 ਫੀਸਦੀ ਲੋਕਾਂ ਨੂੰ ਹੀ ਇਸ ਦਾ ਮੁਆਵਜ਼ਾ ਮਿਲਦਾ ਹੈ।


Related News