ਪਾਕਿ ''ਚ 8 ਅੱਤਵਾਦੀ ਗ੍ਰਿਫਤਾਰ

Sunday, Sep 26, 2021 - 09:53 PM (IST)

ਪਾਕਿ ''ਚ 8 ਅੱਤਵਾਦੀ ਗ੍ਰਿਫਤਾਰ

ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਸਲਾਮਿਕ ਸਟੇਟ ਅਤੇ ਤਹਿਰੀਕ ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਸਮੇਤ ਚਾਰ ਸੰਗਠਨਾਂ ਦੇ ਅੱਠ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਇਥੇ ਪੁਲਸ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਾਕਿਸਤਾਨ 'ਚ ਹਾਲ ਦੀ ਅੱਤਵਾਦੀਆਂ ਗਤੀਵਿਧੀਆਂ, ਵਿਸ਼ੇਸ਼ ਤੌਰ 'ਤੇ ਪੁਲਸ ਅਧਿਕਾਰੀਆਂ ਦੇ ਕਤਲ ਦੇ ਮੱਦੇਨਜ਼ਰ, ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਪਿਛਲੇ ਇਕ ਹਫਤੇ ਦੌਰਾਨ ਸੂਬੇ 'ਚ ਵਿਆਪਕ ਖੁਫੀਆ-ਆਧਾਰਿਤ ਮੁਹਿੰਮ ਚਲਾਈ ਅਤੇ 40 ਸ਼ੱਕੀ ਅੱਤਵਾਦੀਆਂ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ

ਸੀ.ਟੀ.ਡੀ. ਨੇ ਇਕ ਬਿਆਨ 'ਚ ਕਿਹਾ ਕਿ 40 ਸ਼ੱਕੀ ਅੱਤਵਾਦੀਆਂ 'ਚੋਂ 8 ਨੂੰ ਲਾਹੌਰ, ਹਾਫਿਜ਼ਾਬਾਦ, ਗੁਜਰਾਂਵਾਲਾ ਅਤੇ ਸ਼ੇਖੂਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦਾਏਸ਼ (ਆਈ.ਐੱਸ.ਆਈ.ਐੱਸ.), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.), ਲਸ਼ਕਰ-ਏ-ਝਾਂਗਵੀ (ਜੇ.ਈ.ਜੇ.) ਅਤੇ ਸਿਪਾਹ-ਏ-ਸਹਾਬਾ ਪਾਕਿਸਤਾਨ (ਐੱਸ.ਐੱਸ.ਪੀ.) ਦੇ ਹਨ ਅਤੇ ਅੱਤਵਾਦੀ ਵਿੱਤੀਪੋਸ਼ਣ ਸਮੇਤ ਵੱਖ-ਵੱਖ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸਨ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਮੁਹੰਮਦ ਖਾਨ, ਸਾਮੀ ਉੱਲਾਹ ਹਬੀਬ, ਆਦਿਲ ਜਮਾਲ, ਓਸਾਮਾ ਖਾਲਿਦ, ਮਮਸ਼ਾਲੀ ਖਾਨ, ਹਾਫਿਜ਼ ਅਬਦੁੱਲ ਹਰਿਮਾਨ, ਕਾਸ਼ਿਫ ਮਹਿਮੂਦ ਅਤੇ ਮੰਸੂਰ ਅਹਿਮਦ ਵਜੋਂ ਹੋਈ ਹੈ। ਸੀ.ਟੀ.ਡੀ. ਨੇ ਕਿਹਾ ਕਿ ਉਨ੍ਹਾਂ ਦੇ ਵਿਰੁੱਧ ਵੱਖ-ਵੱਖ ਪੁਲਸ ਥਾਣਿਆਂ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਅੱਤਵਾਦੀ ਨੈੱਟਵਰਕ ਦਾ ਪਤਾ ਲਾਉਣ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News