USA : ਵਿਸਕੌਨਸਿਨ ਦੇ ਸ਼ਾਪਿੰਗ ਮਾਲ 'ਚ ਅੰਨ੍ਹੇਵਾਹ ਗੋਲੀਬਾਰੀ, 8 ਲੋਕ ਜ਼ਖ਼ਮੀ

Saturday, Nov 21, 2020 - 08:49 AM (IST)

USA : ਵਿਸਕੌਨਸਿਨ ਦੇ ਸ਼ਾਪਿੰਗ ਮਾਲ 'ਚ ਅੰਨ੍ਹੇਵਾਹ ਗੋਲੀਬਾਰੀ, 8 ਲੋਕ ਜ਼ਖ਼ਮੀ

ਵਿਸਕੌਨਸਿਨ- ਸੰਯੁਕਤ ਰਾਜ ਅਮਰੀਕਾ ਦੇ ਵਿਸਕੌਨਸਿਨ ਵਿਚ ਇਕ ਸ਼ਾਪਿੰਗ ਮਾਲ ਅੰਦਰ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇਕ ਹਥਿਆਰਬੰਦ ਹਮਲਾਵਰ ਨੇ ਮਾਇਫੇਅਰ ਮਾਲ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ, ਜਿਸ ਨਾਲ ਘੱਟੋ-ਘੱਟ 8 ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਪੁਲਸ ਹਮਲਾਵਰ ਦੀ ਤਲਾਸ਼ ਵਿਚ ਜੁੱਟ ਗਈ ਹੈ।

ਵਾਉਟਵਾਟੋਸਾ ਪੁਲਸ ਮੁਖੀ ਮੁਤਾਬਕ 8 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ- ਪਾਕਿ ਤਾਨਾਸ਼ਾਹ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਦੀ ਕੋਰੋਨਾ ਨਾਲ ਮੌਤ

ਰਿਪੋਰਟਾਂ ਮੁਤਾਬਕ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 3 ਵਜੇ ਇਹ ਗੋਲੀਬਾਰੀ ਹੋਈ। ਫਿਲਹਾਲ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਨੂੰ ਲੋਕਾਂ ਵਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਹਮਲਾਵਰ ਗੋਰੇ ਰੰਗ ਦਾ 20 ਤੋਂ 30 ਕੁ ਸਾਲ ਦਾ ਨੌਜਵਾਨ ਹੈ, ਜੋ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਿਆ। 


author

Lalita Mam

Content Editor

Related News