ਕੈਨੇਡਾ ''ਚ ਇਕ ਰਿਫਾਇਨਰੀ ''ਚ ਹੋਇਆ ਧਮਾਕਾ, 8 ਕਰਮਚਾਰੀ ਜ਼ਖ਼ਮੀ

Sunday, Sep 04, 2022 - 10:47 AM (IST)

ਕੈਨੇਡਾ ''ਚ ਇਕ ਰਿਫਾਇਨਰੀ ''ਚ ਹੋਇਆ ਧਮਾਕਾ, 8 ਕਰਮਚਾਰੀ ਜ਼ਖ਼ਮੀ

ਓਟਾਵਾ (ਏਜੰਸੀ)- ਕੈਨੇਡਾ ਦੇ ਪੂਰਬੀ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਇਕ ਕਸਬੇ ਵਿਚ ਰਿਫਾਇਨਰੀ ਵਿਚ ਹੋਏ ਧਮਾਕੇ ਵਿਚ 8 ਕਰਮਚਾਰੀ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਈ ਮੀਡੀਆ ਰਿਪੋਰਟਾਂ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਕਮ ਬਾਈ ਚਾਂਸ ਸ਼ਹਿਰ ਵਿੱਚ ਸਥਿਤ ਇੱਕ ਰਿਫਾਇਨਰੀ ਵਿੱਚ ਹੋਇਆ। ਰਿਫਾਇਨਰੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਬ੍ਰੀਆ ਰੀਨਿਊਏਬਲ ਫਿਊਲ ਨੇ ਇਕ ਬਿਆਨ 'ਚ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ।


author

cherry

Content Editor

Related News