ਸ਼੍ਰੀਲੰਕਾ : ਸਕੂਲ 'ਚ ਧਮੌੜਿਆਂ ਦਾ ਹਮਲਾ, 73 ਵਿਦਿਆਰਥੀ ਹਸਪਤਾਲ 'ਚ ਦਾਖਲ

Wednesday, Feb 21, 2024 - 12:00 PM (IST)

ਸ਼੍ਰੀਲੰਕਾ : ਸਕੂਲ 'ਚ ਧਮੌੜਿਆਂ ਦਾ ਹਮਲਾ, 73 ਵਿਦਿਆਰਥੀ ਹਸਪਤਾਲ 'ਚ ਦਾਖਲ

ਕੋਲੰਬੋ (ਆਈ.ਏ.ਐੱਨ.ਐੱਸ.): ਸ੍ਰੀਲੰਕਾ ਦੇ ਉਵਾ ਸੂਬੇ ਦੇ ਪਾਸਾਰਾ ਨੈਸ਼ਨਲ ਸਕੂਲ ਦੇ ਕੁੱਲ 73 ਸਕੂਲੀ ਬੱਚਿਆਂ ਨੂੰ ਧਮੌੜਿਆਂ (wasp) ਦੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪਾਸਾਰਾ ਪੁਲਸ ਸਟੇਸ਼ਨ ਦੇ ਇੰਚਾਰਜ ਪਯਾਰਤਨਾ ਏਕਨਾਇਕੇ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਜਦੋਂ ਧਮੌੜਿਆਂ ਦਾ ਹਮਲਾ ਹੋਇਆ ਤਾਂ ਬੱਚੇ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਸਨ।

ਪੜ੍ਹੋ ਇਹ ਅਹਿਮ ਖ਼ਬਰ-ਹਵਾਈ ਜਹਾਜ਼ 'ਚ ਕਾਲਜ ਜਾਂਦਾ ਹੈ ਇਹ ਮੁੰਡਾ, ਬੋਲਿਆ- ਬੈੱਡਰੂਮ ਦੇ ਕਿਰਾਏ ਨਾਲੋਂ ਪੈਂਦਾ ਹੈ ਸਸਤਾ 

ਏਕਨਾਇਕੇ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਾਸਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਸ਼ਾਮ 4 ਵਜੇ (ਸਥਾਨਕ ਸਮੇਂ ਮੁਤਾਬਕ) ਤੱਕ 18 ਦਾ ਇਲਾਜ ਚੱਲ ਰਿਹਾ ਸੀ। ਉਸਨੇ ਅੱਗੇ ਕਿਹਾ ਕਿ ਇਸ ਖੇਤਰ ਵਿੱਚ ਧਮੌੜਿਆਂ ਦੇ ਹਮਲੇ ਆਮ ਹਨ ਅਤੇ ਪੁਲਸ ਜੰਗਲੀ ਜੀਵ ਅਧਿਕਾਰੀਆਂ ਨਾਲ ਸੰਪਰਕ ਕਰੇਗੀ ਤਾਂ ਜੋ ਉਸ ਖੇਤਰ ਤੋਂ ਧਮੌੜਿਆਂ ਨੂੰ ਹਟਾਇਆ ਜਾ ਸਕੇ ਜਿੱਥੇ ਸਕੂਲੀ ਬੱਚੇ ਅਕਸਰ ਆਉਂਦੇ ਹਨ। ਜਨਵਰੀ ਵਿੱਚ ਹੈਟਨ ਪੁਲਸ ਡਿਵੀਜ਼ਨ ਵਿੱਚ ਸੱਤ ਅਸਟੇਟ ਵਰਕਰ ਧਮੌੜੀ ਦੇ ਹਮਲੇ ਦਾ ਸ਼ਿਕਾਰ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News