ਵੱਡੀ ਖ਼ਬਰ: ਗੈਂਗਵਾਰ 'ਚ ਔਰਤਾਂ ਤੇ ਬੱਚਿਆਂ ਸਣੇ 70 ਲੋਕਾਂ ਦੀ ਮੌਤ
Saturday, Oct 05, 2024 - 06:12 PM (IST)
ਪਨਾਮਾ ਸਿਟੀ (ਏਜੰਸੀ)- ਕੈਰੇਬੀਅਨ ਦੇਸ਼ ਹੈਤੀ ਦੇ ਕੇਂਦਰੀ ਖੇਤਰ ਵਿੱਚ ਇੱਕ ਗੈਂਗਵਾਰ ਵਿੱਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 10 ਔਰਤਾਂ ਅਤੇ 3 ਬੱਚੇ ਵੀ ਸ਼ਾਮਲ ਹਨ। 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 16 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਮਲਾ ਰਾਜਧਾਨੀ ਪੋਰਟ-ਓ-ਪ੍ਰਿੰਸ ਤੋਂ ਲਗਭਗ 60 ਮੀਲ ਦੂਰ ਪੋਂਟ-ਸੌਂਡੇ ਨਾਮਕ ਕਸਬੇ ਵਿੱਚ ਵੀਰਵਾਰ ਤੜਕੇ 3 ਵਜੇ ਹੋਇਆ। 3,000 ਲੋਕ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ: Iran-Israel War: ਬਾਈਡੇਨ ਦੀ ਇਜ਼ਰਾਈਲ ਨੂੰ ਅਪੀਲ, ਆਮ ਨਾਗਰਿਕਾਂ ਨੂੰ ਨਾ ਪੁੱਜੇ ਨੁਕਸਾਨ
ਸੰਯੁਕਤ ਰਾਸ਼ਟਰ ਮੁਤਾਬਕ ਇਹ ਹਮਲਾ ਗ੍ਰੈਨ ਗ੍ਰੀਫ ਗੈਂਗ ਨੇ ਕੀਤਾ। ਗ੍ਰੈਨ ਗ੍ਰੀਫ ਗੈਂਗ ਦੇ ਮੈਂਬਰਾਂ ਨੇ ਆਟੋਮੈਟਿਕ ਰਾਈਫਲਾਂ ਨਾਲ ਲੋਕਾਂ 'ਤੇ ਗੋਲੀਬਾਰੀ ਕੀਤੀ ਅਤੇ 45 ਤੋਂ ਵੱਧ ਘਰਾਂ ਅਤੇ 34 ਵਾਹਨਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਦਰਅਸਲ, ਦੇਸ਼ ਵਿੱਚ ਲਗਭਗ 150 ਗੈਂਗ ਹਨ, ਜੋ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਕੰਟਰੋਲ ਲਈ ਇੱਕ-ਦੂਜੇ ਨਾਲ ਲੜ ਰਹੇ ਹਨ। ਸੜਕਾਂ 'ਤੇ ਖੂਨ-ਖਰਾਬਾ ਆਮ ਹੋ ਗਿਆ ਹੈ।
ਇਹ ਵੀ ਪੜ੍ਹੋ: 6 ਮਹੀਨੇ ਦੇ ਬੱਚੇ ਨੂੰ ਚੂਹੇ ਦੇ ਕੱਟਣ 'ਤੇ ਪਿਓ ਨੂੰ ਹੋਈ ਜੇਲ੍ਹ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਹੈਤੀ ਦੇ ਪ੍ਰਧਾਨ ਮੰਤਰੀ ਗੈਰੀ ਕੋਨੀਲੇ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਬੇਰਹਿਮੀ ਕਰਾਰ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਰਦੋਸ਼ ਨਾਗਰਿਕਾਂ ਵਿਰੁੱਧ ਇਹ ਹਿੰਸਾ ਅਸਵੀਕਾਰਨਯੋਗ ਹੈ ਅਤੇ ਤੁਰੰਤ ਜਵਾਬ ਦੇਣਾ ਜ਼ਰੂਰੀ ਹੈ। ਸਰਕਾਰ ਨੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕਰਦੇ ਹੋਏ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਸਹੁੰ ਖਾਧੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਦੇ ਬੁਲਾਰੇ ਥਾਮਿਨ ਅਲ ਖੇਤਾਨ ਨੇ ਇਕ ਬਿਆਨ ਵਿਚ ਕਿਹਾ, "ਅਸੀਂ ਹੈਤੀ ਦੇ ਪੋਂਟ-ਸੌਂਡੇ ਸ਼ਹਿਰ ਵਿਚ ਵੀਰਵਾਰ ਨੂੰ ਹੋਈ ਗੈਂਗਵਾਰ ਤੋਂ ਡਰੇ ਹੋਏ ਹਾਂ।"
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਖ਼ਿਲਾਫ਼ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦੀ ‘ਵੱਖਰੀ’ ਜਾਂਚ ਕੀਤੀ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8