ਵੱਡੀ ਖ਼ਬਰ : ਅਬੂ ਧਾਬੀ 'ਚ ਮਿਜ਼ਾਈਲ ਹਮਲਾ, ਇੱਕ ਵਿਅਕਤੀ ਦੀ ਮੌਤ

Monday, Mar 16, 2026 - 01:58 PM (IST)

ਵੱਡੀ ਖ਼ਬਰ  : ਅਬੂ ਧਾਬੀ 'ਚ ਮਿਜ਼ਾਈਲ ਹਮਲਾ, ਇੱਕ ਵਿਅਕਤੀ ਦੀ ਮੌਤ

ਇੰਟਰਨੈਸ਼ਨਲ ਡੈਸਕ- ਸੰਯਕੁਤ ਅਰਬ ਅਮੀਰਾਤ ਵਿਚ ਲਗਾਤਾਰ ਹਮਲੇ ਜਾਰੀ ਹਨ। ਤਾਜ਼ਾ ਜਾਣਕਾਰੀ ਮੁਤਾਬਕ ਰਾਜਧਾਨੀ ਅਬੂ ਧਾਬੀ ਵਿਚ ਮਿਜ਼ਾਈਲ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਅਬੂ ਧਾਬੀ ਮੀਡੀਆ ਦਫ਼ਤਰ ਨੇ ਦੱਸਿਆ, "ਅਬੂ ਧਾਬੀ ਦੇ ਅਧਿਕਾਰੀਆਂ ਨੇ ਅਲ ਬਾਹੀਆ ਖੇਤਰ ਵਿੱਚ ਇੱਕ ਨਾਗਰਿਕ ਵਾਹਨ 'ਤੇ ਮਿਜ਼ਾਈਲ ਹਮਲੇ ਦੀ ਘਟਨਾ ਦੀ ਘਟਨਾ ਦਾ ਜਵਾਬ ਦਿੱਤਾ । ਇਸ ਘਟਨਾ ਵਿੱਚ ਇੱਕ ਫਲਸਤੀਨੀ ਨਾਗਰਿਕ ਦੀ ਮੌਤ ਹੋ ਗਈ ਹੈ।"

ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਦੇ ਬਾਹਰਵਾਰ ਇੱਕ ਫਲਸਤੀਨੀ ਨਾਗਰਿਕ ਦੀ ਮੌਤ ਹੋ ਗਈ ਜਦੋਂ ਇੱਕ ਮਿਜ਼ਾਈਲ ਉਸ ਦੀ ਕਾਰ 'ਤੇ ਡਿੱਗੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ-ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ਨੇ ਖਾੜੀ 'ਤੇ ਹਮਲੇ ਜਾਰੀ ਰੱਖੇ ਹਨ।ਮੀਡੀਆ ਖ਼ਬਰਾਂ ਮੁਤਾਬਕ ਇਹ ਘਟਨਾ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਵਿਚਕਾਰ ਈਰਾਨ ਦੁਆਰਾ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ਦੌਰਾਨ ਵਾਪਰੀ।।ਇਲਾਕੇ ਦੇ ਆਮ ਲੋਕਾਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਤੋਂ ਜਾਣਕਾਰੀ ਲੈਣ ਅਤੇ ਅਫਵਾਹਾਂ ਜਾਂ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਵੀ ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News