ਦੁਨੀਆ ਦੇ 70 ਦੇਸ਼ਾਂ ਨੇ ਉੱਤਰ ਕੋਰੀਆ ਨੂੰ ਆਪਣੇ ਹਥਿਆਰ ਨਸ਼ਟ ਕਰਨ ਲਈ ਕਿਹਾ

05/11/2019 11:55:28 AM

ਸੰਯੁਕਤ ਰਾਸ਼ਟਰ — ਦੁਨੀਆ ਦੇ 70 ਦੇਸ਼ਾਂ ਨੇ ਉੱਤਰ ਕੋਰਿਆ ਨੂੰ ਸ਼ੁੱਕਰਵਾਰ ਦੇ ਦਿਨ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਗਲੋਬਲ ਸ਼ਾਂਤੀ ਨੂੰ ਖਤਰੇ ਪੈਦਾ ਕਰਨ ਵਾਲੇ ਆਪਣੇ ਪਰਮਾਣੂ ਹਥਿਆਰ ਬੈਲੇਸਟਿੱਕ ਮਿਸਾਈਲ ਅਤੇ ਇਸ ਨਾਲ ਸੰਬੰਧਿਤ ਪ੍ਰੋਗਰਾਮ ਖਤਮ ਕਰ ਦੇਣੇ ਚਾਹੀਦੇ ਹਨ। ਜ਼ੋਰ ਦੇਣ ਵਾਲੇ ਦੇਸ਼ਾਂ ਵਿਚ ਅਮਰੀਕਾ, ਦੱਖਣੀ ਕੋਰੀਆ ਦੇ ਨਾਲ-ਨਾਲ ਏਸ਼ੀਆ, ਲਾਤਿਨ ਅਮਰੀਕਾ ਅਤੇ ਯੂਰਪ ਦੇ ਰਾਸ਼ਟਰ ਸ਼ਾਮਲ ਹਨ। ਰੂਸ ਅਤੇ ਚੀਨ ਉੱਤਰ ਕੋਰੀਆ ਦਾ ਸਮਰਥਨ ਕਰਦੇ ਹਨ, ਇਸ ਲਈ ਉਨ੍ਹਾਂ ਨੇ ਇਨ੍ਹਾਂ ਦਸਤਾਵੇਜ਼ਾਂ 'ਤੇ ਦਸਤਖਤ ਨਹੀਂ ਕੀਤੇ ਹਨ। ਇਸ ਦਸਤਾਵੇਜ਼ ਦਾ ਖਰੜਾ ਫਰਾਂਸ ਨੇ ਤਿਆਰ ਕੀਤਾ ਹੈ। ਦਸਤਾਵੇਜ਼ਾਂ 'ਤੇ ਹਸਤਾਖਰ ਕਰਨ ਵਾਲੇ ਦੇਸ਼ਾਂ ਨੂੰ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰ ਅਤੇ ਬੈਲੇਸਟਿਕ ਮਿਸਾਈਲ ਪ੍ਰੋਗਰਾਮ ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਵੱਡਾ ਖਤਰਾ ਨਜ਼ਰ ਆਉਂਦਾ ਹੈ। ਇਨ੍ਹਾਂ ਦੇਸ਼ਾਂ ਨੇ ਉੱਤਰ ਕੋਰੀਆ ਨੂੰ ਕਿਸੇ ਵੀ ਤਰ੍ਹਾਂ ਦੀ ਉਕਸਾਉਣ ਵਾਲੀ ਕਾਰਵਾਈ ਤੋਂ ਬਚਣ ਦੀ ਬੇਨਤੀ ਕੀਤੀ ਹੈ। ਉੱਤਰ ਕੋਰੀਆ ਨੇ ਵੀਰਵਾਰ ਨੂੰ ਘੱਟ ਦੂਰੀ ਦੀਆਂ ਦੋ ਮਿਸਾਈਲਾਂ ਦਾ ਪ੍ਰੀਖਣ ਕੀਤਾ ਸੀ।


Related News