ਕ੍ਰਿਸਮਸ ਦੇ ਦਿਨ ਸ਼ਿਕਾਗੋ ''ਚ ਗੋਲੀਬਾਰੀ, 7 ਸਾਲਾ ਬੱਚੀ ਜ਼ਖਮੀ
Thursday, Dec 26, 2019 - 03:25 PM (IST)

ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ ਵਿਚ ਕ੍ਰਿਸਮਸ ਦੇ ਦਿਨ ਗੋਲੀ ਲੱਗਣ ਕਾਰਨ 7 ਸਾਲਾ ਲੜਕੀ ਜ਼ਖਮੀ ਹੋ ਗਈ। ਸ਼ਿਕਾਗੋ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਉਸ ਵੇਲੇ ਵਾਪਰੀ ਜਦੋਂ ਲੜਕੀ ਇਕ ਮਕਾਨ ਦੇ ਲਿਵਿੰਗ ਰੂਮ ਵਿਚ ਟੀਵੀ ਦੇਖ ਰਹੀ ਸੀ। ਗੋਲੀ ਇਮਾਰਤ ਦੇ ਬਾਹਰ 38 ਸਾਲਾ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਸੀ ਪਰ ਗਲਤੀ ਨਾਲ ਉਹ ਮਕਾਨ ਦੀ ਖਿੜਕੀ ਰਾਹੀਂ ਅੰਦਰ ਚਲੀ ਗਈ ਤੇ ਲੜਕੀ ਜ਼ਖਮੀ ਹੋ ਗਈ। ਇਸ ਦੌਰਾਨ ਵਿਅਕਤੀ ਦੇ ਵੀ ਪੈਰ 'ਤੇ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਹੁਣ ਸਥਿਰ ਹੈ। ਸਥਾਨਕ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਕਿਸੇ ਨੂੰ ਵੀ ਇਸ ਮਾਮਲੇ ਵਿਚ ਹਿਰਾਸਤ ਵਿਚ ਨਹੀਂ ਲਿਆ ਗਿਆ ਸੀ। ਸ਼ਿਕਾਗੋ ਦੇ ਮੇਅਰ ਲੋਰੀ ਲਾਈਟਫੁਟ ਨੇ ਘਟਨਾ ਦੇ ਲਈ ਜ਼ਿੰਮੇਦਾਰ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।