7 ਸਾਲ ਦੀ ਬੱਚੀ ਨੇ ਇਲਾਜ ਕਰਾਉਣ ਤੋਂ ਕੀਤਾ ਮਨ੍ਹਾ, ਕੁਝ ਖਾਸ ਹੀ ਹੈ ਵਜ੍ਹਾ
Wednesday, Aug 09, 2017 - 10:19 AM (IST)

ਹੈਨਾਨ— ਕਹਿੰਦੇ ਹਨ ਦੁਨੀਆ ਵਿਚ ਪਿਆਰ ਅਤੇ ਤਿਆਗ ਤੋਂ ਵੱਡੀ ਚੀਜ਼ ਕੁਝ ਵੀ ਨਹੀਂ ਹੈ। ਜਿਸ ਕਿਸੇ ਦੇ ਅੰਦਰ ਵੀ ਇਹ ਗੁਣ ਹੁੰਦਾ ਹੈ ਦੁਨੀਆ ਦੀਆਂ ਨਜ਼ਰਾਂ ਵਿਚ ਉਸ ਦਾ ਸਨਮਾਨ ਕਾਫ਼ੀ ਵੱਧ ਜਾਂਦਾ ਹੈ। ਚੀਨ ਦੇ ਹੈਨਾਨ ਦੀ ਰਹਿਣ ਵਾਲੀ 7 ਸਾਲ ਦੀ ਵਾਂਗ ਯੂ ਵੀ ਆਪਣੇ ਪਿਆਰ ਅਤੇ ਤਿਆਗ ਦੀ ਵਜ੍ਹਾ ਨਾਲ ਇਨ੍ਹਾਂ ਦਿਨਾਂ ਚਰਚਾ ਵਿਚ ਹੈ ਅਤੇ ਲੋਕ ਉਸ ਦੀ ਤਾਰੀਫ ਕਰ ਰਹੇ ਹਨ। ਦਰਅਸਲ, ਵਾਂਗ ਰੇਇਰ ਬੋਨ ਡਿਜੀਜ ਤੋਂ ਗ੍ਰਸਤ ਹੈ ਪਰ ਆਪਣੀ ਛੋਟੀ ਭੈਣ ਦੀ ਖਾਤਰ ਉਸ ਨੇ ਇਲਾਜ਼ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਕ ਵੈਬਸਾਈਟ ਮੁਤਾਬਕ, ਵਾਂਗ ਕਲਾਸ ਪਹਿਲੀ ਦੀ ਵਿਦਿਆਰਥਣ ਹੈ ਅਤੇ Osteopetrosis ਨਾਮਕ ਰੋਗ ਦੀ ਰੋਗੀ ਹੈ। ਇਸ ਦੇ ਕਾਰਨ ਦਿਨ ਬ ਦਿਨ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਸ ਲਈ ਉਸ ਦਾ ਮਾਡਰਨ ਉਪਚਾਰ ਕਰਨਾ ਜਰੂਰੀ ਹੋ ਗਿਆ ਪਰ ਹਾਲ ਹੀ ਵਿਚ ਉਸ ਨੇ ਆਪਣੇ ਰੋਗ ਦਾ ਇਲਾਜ ਕਰਵਾਉਣ ਤੋਂ ਮਨਾ ਕਰ ਦਿੱਤਾ ਅਤੇ ਹਰ ਦਿਨ ਚਾਈਨੀਜ਼ ਟਰੈਡਿਸ਼ਨਲ ਦਵਾਈ ਹੀ ਲੈ ਰਹੀ ਹੈ। ਉਹ ਸਾਰਾ ਪੈਸਾ ਆਪਣੀ ਇਕ ਸਾਲ ਦੀ ਛੋਟੀ ਭੈਣ ਲਈ ਬਚਾਉਣਾ ਚਾਹੁੰਦੀ ਹੈ ਕਿਉਂਕਿ ਉਹ ਵੀ ਇਸ ਰੋਗ ਦੀ ਸ਼ਿਕਾਰ ਹੈ। ਹਾਲਾਂਕਿ ਉਸਦੇ ਪਿਤਾ ਨੇ ਇਸ ਬਿਮਾਰੀ ਦੇ ਸਹੀ ਇਲਾਜ਼ ਬਾਰੇ ਪਤਾ ਵੀ ਲਗਾ ਲਿਆ ਸੀ ਅਤੇ ਆਪਣੀ ਦੋਵਾਂ ਬੇਟੀਆਂ ਦੀ ਸਰਜਰੀ ਕਰਵਾਉਣ ਦਾ ਫੈਸਲਾ ਵੀ ਕਰ ਲਿਆ ਸੀ ਪਰ ਜਦੋਂ ਇਲਾਜ ਦੇ ਖਰਚ ਬਾਰੇ ਪਤਾ ਲੱਗਿਆ ਤਾਂ ਸਭ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ। ਡਾਕਟਰਾਂ ਮੁਤਾਬਕ, ਇਕ ਬੱਚੇ ਦੇ ਇਲਾਜ 'ਤੇ 47 ਲੱਖ ਰੁਪਏ ਖਰਚ ਆਉਣਗੇ। ਇੰਨਾ ਹੀ ਨਹੀਂ ਸਾਰੇ ਪੈਸੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਮਾਂ ਕਰਵਾਉਣੇ ਹੋਣਗੇ ਪਰ ਵਾਂਗ ਦੇ ਪਿਤਾ ਕੋਲ ਇਨ੍ਹੇ ਪੈਸੇ ਨਹੀਂ ਹੈ ਕਿ ਆਪਣੀ ਬੇਟੀਆਂ ਦਾ ਇਲਾਜ ਕਰਵਾ ਸਕੇ ਅਤੇ ਜੋ ਵੀ ਪੈਸੇ ਸਨ ਉਹ ਇਨ੍ਹਾਂ ਦੋਨਾਂ ਦੇ ਇਲਾਜ ਵਿੱਚ ਪਹਿਲਾਂ ਹੀ ਖਰਚ ਹੋ ਚੁੱਕੇ ਹਨ। ਹਾਲਾਂਕਿ, ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਮਦਦ ਮਿਲਣ ਤੋਂ ਬਾਅਦ ਵੀ ਹੁਣੇ ਤੱਕ ਉਨ੍ਹਾਂ ਕੋਲ 18 ਲੱਖ ਰੁਪਏ ਹੀ ਜਮਾਂ ਹੋ ਸਕੇ ਹਨ। ਅਜਿਹੀ ਹਾਲਤ ਵਿਚ ਕਿਸੇ ਇਕ ਦਾ ਹੀ ਇਲਾਜ ਹੋ ਪਾਉਣਾ ਸੰਭਵ ਹੈ। ਇਸ ਲਈ ਵਾਂਗ ਨੇ ਆਪਣਾ ਇਲਾਜ ਕਰਵਾਉਣ ਤੋਂ ਮਨਾ ਕਰ ਦਿੱਤਾ। ਵਾਂਗ ਦੀ ਇਸ ਉਦਾਰਤਾ ਨੇ ਪੂਰੇ ਦੇਸ਼ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਚਾਰੇ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਇੰਨਾ ਹੀ ਨਹੀਂ ਉਸ ਦਾ ਇਲਾਜ ਹੋ ਸਕੇ ਇਸ ਦੇ ਲਈ ਲੋਕ ਫੰਡ ਜੁਟਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹੈ।