ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

Wednesday, Jun 30, 2021 - 06:34 PM (IST)

ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਗੈਜੇਟ ਡੈਸਕ– ਬੱਚਿਆਂ ਦੇ ਹੱਥ ’ਚ ਫੋਨ ਫੜਾਉਣਾ ਮਹਿੰਗਾ ਪੈ ਸਕਦਾ ਹੈ। ਬ੍ਰਿਟੇਨ ’ਚ ਇਕ ਸ਼ਖਸ ਨਾਲ ਅਜਿਹਾ ਹੀ ਕੁਝ ਹੋਇਆ ਹੈ। ਇਸ ਸ਼ਖਸ ਦੇ 7 ਸਾਲਾ ਬੇਟੇ ਨੇ ਮੋਬਾਇਲ ’ਚ ਗੇਮ ਖੇਡਦੇ-ਖੇਡਦੇ 1.3 ਲੱਖ ਰੁਪਏ ਦਾ ਟਰਾਂਜੈਕਸ਼ਨ ਕਰ ਦਿੱਤਾ। ਇਸ ਦੀ ਜਾਣਕਾਰੀ ਪਿਓ ਨੂੰ ਉਦੋਂ ਲੱਗੀ ਜਦੋਂ ਈਮੇਲ ’ਤੇ ਬਿੱਲ ਦੀ ਕਾਪੀ ਆਈ। ਇਸ ਬਿੱਲ ਨੂੰ ਭਰਨ ਲਈ ਮਜ਼ਬੂਰਨ ਪਿਓ ਨੂੰ ਆਪਣੀ ਕਾਰ ਤਕ ਵੇਚਣੀ ਪੈ ਗਈ। 

ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ

ਬ੍ਰਿਟੇਨ ਦੇ ਰਹਿਣ ਵਾਲੇ ਮੁਹੰਮਦ ਮੁਤਾਸਾ ਨੇ ਆਪਣੇ 7 ਸਾਲ ਦੇ ਬੇਟੇ ਅਸ਼ਾਜ਼ ਮੁਤਾਸਾ ਨੂੰ ਗੇਮ ਖੇਡਣ ਲਈ ਆਪਣਾ ਆਈਫੋਨ ਦਿੱਤੀ ਸੀ। ਅਸ਼ਾਜ਼ ਨੇ ਗੇਮ ਖੇਡਦੇ-ਖੇਡਦੇ 1.3 ਲੱਖ ਦਾ ਟ੍ਰਾਂਜੈਕਸ਼ਨ ਕਰ ਦਿੱਤਾ। ਇਸ ਦੀ ਜਾਣਕਾਰੀ ਮੁਹੰਮਦ ਨੂੰ ਉਦੋਂ ਮਿਲੀ, ਜਦੋਂ ਉਨ੍ਹਾਂ ਕੋਲ ਆਈਟਿਊਨ ਦਾ 1800 ਡਾਲਰ (ਕਰੀਬ 1 ਲੱਖ, 33 ਹਜ਼ਾਰ ਰੁਪਏ) ਦਾ ਬਿੱਲ ਆਇਆ। ਅਸ਼ਾਜ਼ ਨੇ ਮੋਬਾਇਲ ’ਤੇ ਡ੍ਰੈਗਨ: ਰਾਈਜ਼ ਆਫਬਰਕ ਨਾਂ ਦੀ ਗੇਮ ਖੇਡੀ ਸੀ। ਇਸ ਦੌਰਾਨ ਉਸ ਨੇ ਕਈ ਮਹਿੰਗੇ ਟਾਪ ਅਪਸ ਖਰੀਦ ਲਏ। ਜਦੋਂ ਤਕ ਉਸ ਦੇ ਪਿਤਾ ਮੁਹੰਮਦ ਮੁਤਾਸਾ ਨੂੰ ਇਸ ਬਾਰੇ ਪਤਾ ਚਲਦਾ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।

 ਇਹ ਵੀ ਪੜ੍ਹੋ– WhatsApp ਬਿਜ਼ਨੈੱਸ ਐਪ ’ਚ ਹੋਣ ਜਾ ਰਿਹੈ ਵੱਡਾ ਬਦਲਾਅ, ਹਟਣ ਵਾਲਾ ਹੈ ਇਹ ਫੀਚਰ

PunjabKesari

ਮੁਹੰਮਦ ਇਕ ਡਾਰਕ ਹੈ। ਉਹ ਆਪਣੀ ਪਤਨੀ ਫਾਤਿਮਾ ਅਤੇ ਬੇਟੇ ਅਸ਼ਾਜ਼ ਤੇ ਬੇਟੀ ਅਰੀਫਾ ਤੇ ਆਲੀਆ ਨਾਲ ਰਹਿੰਦੇ ਹਨ। ਉਨ੍ਹਾਂ ਦੱਸਿਆਕਿ ਮੋਬਾਇਲ ’ਤੇ ਇਕ ਤੋਂ ਬਾਅਦ ਇਕ 29 ਈਮੇਲ ਆਏ। ਪਹਿਲਾਂ ਉਹ ਇਹ ਸਮਝਦੇ ਰਹੇ ਕਿ ਇਹ ਕੋਈ ਆਨਲਾਈਨ ਸਕੈਮ ਹੈ, ਜਿਸ ਨੇ ਉਨ੍ਹਾਂ ਦਾ ਪੈਸਾ ਉਡਾ ਲਿਆ ਹੈ। ਹਾਲਾਂਕਿ, ਬਾਅਦ ’ਚ ਜਦੋਂ ਆਈਟਿਊਨਸ ਦਾ ਬਿੱਲ ਵੇਖਿਆ ਤਾਂ ਉਨ੍ਹਾਂ ਨੂੰ ਪੁਰਾ ਮਾਮਲਾ ਸਮਝ ਆ ਗਿਆ। ਆਈਟਿਊਨਸ ਦੇ ਬਿੱਲ ਦੇ ਭੁਗਤਾਨ ਲਈ ਉਨ੍ਹਾਂ ਨੂੰ ਆਪਣੀ ਫੈਮਲੀ ਟੋਇਟਾ ਕਾਰ ਤਕ ਵੇਚਣੀ ਪੈ ਗਈ। 

ਇਹ ਵੀ ਪੜ੍ਹੋ– Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਕਸਟਮਰ ਸਰਵਿਸ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕੰਪਨੀ ਦੇ ਕਰਮਚਾਰੀ ਨੂੰ ਕਿਹਾ ਕਿ ਕੰਪਨੀ ਨੇ ਮੈਨੂੰ ਲੁੱਟ ਲਿਆ ਹੈ ਅਤੇ ਮੇਰੇ ਬੱਚੇ ਨੂੰ ਵੀ ਲੁੱਟਣ ’ਚ ਸਫਲ ਰਹੇ ਹੋ। ਬੱਚਿਆਂ ਦੇ ਗੇਮ ’ਤੇ ਇੰਨਾ ਪੈਸਾ ਖਰਚ ਹੋ ਸਕਦਾ ਹੈ ਮੈਂ ਇਸ ਬਾਰੇ ਨਹੀਂ ਜਾਣਦਾ ਸੀ। ਹਾਲਾਂਕਿ, ਐਪ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ 287 ਡਾਲਰ (ਕਰੀਬ 21 ਹਜ਼ਾਰ ਰੁਪਏ) ਰਿਫੰਡ ਕਰ ਦਿੱਤੇ ਗਏ ਹਨ। ਇਸ ਰਿਫੰਡ ਤੋਂ ਬਾਅਦ ਵੀ ਉਨ੍ਹਾਂ ਨੂੰ ਬਿੱਲ ਭਰਨ ਲਈ ਆਪਣਾ ਕਾਰ ਵੇਚਣੀ ਪੈ ਗਈ। 

ਇਹ ਵੀ ਪੜ੍ਹੋ– ਅਗਲੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ ਆਡੀ ਦੀ ਇਲੈਕਟ੍ਰਿਕ ਐੱਸ. ਯੂ. ਵੀ.’, ਬੁਕਿੰਗ ਸ਼ੁਰੂ


author

Rakesh

Content Editor

Related News