ਸਿਲੰਡਰ ''ਚੋਂ ਗੈਸ ਲੀਕ ਹੋਣ ਕਾਰਨ ਘਰ ''ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ

Wednesday, Feb 19, 2025 - 10:04 AM (IST)

ਸਿਲੰਡਰ ''ਚੋਂ ਗੈਸ ਲੀਕ ਹੋਣ ਕਾਰਨ ਘਰ ''ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ

ਗੁਰਦਾਸਪੁਰ/ਫੈਸਲਾਬਾਦ (ਵਿਨੋਦ)- ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੇ ਝੰਗ ਰੋਡ ’ਤੇ ਚੱਕ 66 ਜੇ. ਬੀ. ਧਾਂਧਰਾ ਵਿਚ ਖਾਣਾ ਬਣਾਉਂਦੇ ਸਮੇਂ ਐੱਲ. ਪੀ. ਜੀ. ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਘਰ ’ਚ ਅੱਗ ਲੱਗ ਜਾਣ ਕਾਰਨ ਇਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਟਰੰਪ ਗੋਲਡ ਦੀ ਕੀਮਤ ਨੂੰ ਕੰਟਰੋਲ ਕਰਨ ਲਈ ਤਿਆਰ, ਸੋਨਾ ਜਾਵੇਗਾ 1 ਲੱਖ ਦੇ ਪਾਰ

ਸਰਹੱਦ ਪਾਰ ਸੂਤਰਾਂ ਅਨੁਸਾਰ ਸਾਰੇ ਜ਼ਖਮੀਆਂ ਨੂੰ ਅਲਾਈਡ ਹਸਪਤਾਲ ਦੇ ਬਰਨ ਯੂਨਿਟ ’ਚ ਤਬਦੀਲ ਕਰ ਦਿੱਤਾ ਗਿਆ ਪਰ ਸਾਰਿਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਸਿਮ ਅਲੀ (40), ਉਸ ਦਾ ਪੁੱਤਰ ਮੁਹੰਮਦ ਅਲੀ (2), ਬਜ਼ੁਰਗ ਮਾਂ ਸ਼ਮੀਮ ਬੀਬੀ (60), ਉਸ ਦੀ ਭੈਣ ਆਮਨਾ ਬੀਬੀ (25) ਅਤੇ ਉਨ੍ਹਾਂ ਦੇ ਤਿੰਨ ਰਿਸ਼ਤੇਦਾਰ ਕਲਸ਼ੂਮ ਬੀਬੀ (50), ਫਹਮੀਦਾ ਬੀਬੀ (37) ਅਤੇ ਆਰਿਫਾ ਬੀਬੀ (26) ਵਜੋਂ ਹੋਈ ਹੈ।

ਇਹ ਵੀ ਪੜ੍ਹੋ: 'ਨਾ ਜ਼ਿਆਦਾ, ਨਾ ਘੱਟ'; ਟਰੰਪ ਨੇ ਵਪਾਰਕ ਭਾਈਵਾਲਾਂ ਲਈ ਬਰਾਬਰ ਟੈਰਿਫ ਨੀਤੀ ਅਪਣਾਉਣ ਦਾ ਲਿਆ ਪ੍ਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News