ਅਮਰੀਕਾ ''ਚ ਹਾਲਾਤ ਹੱਦੋਂ ਵਧ ਖਰਾਬ, 14 ਦਿਨਾਂ ''ਚ 7 ਲੱਖ ਲੋਕਾਂ ਨੇ ਗੁਆਈ ਨੌਕਰੀ
Saturday, Apr 04, 2020 - 08:00 PM (IST)
ਵਾਸ਼ਿੰਗਟਨ-ਅਮਰੀਕਾ 'ਚ ਕੋਰੋਨਾਵਾਇਰਸ ਦਾ ਪ੍ਰਭਾਵ ਫੈਲਣ ਤੋਂ ਬਾਅਦ ਉੱਥੇ ਦੀਆਂ ਨੌਕਰੀਆਂ 'ਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਇਕ ਅੰਕੜੇ ਮੁਤਾਬਕ ਅਮਰੀਕੀ ਕੰਪਨੀਆਂ ਨੇ ਮਾਰਚ ਮਾਹੀਨੇ ਦੇ 2 ਹਫਤਿਆਂ 'ਚ ਕਰੀਬ 7 ਲੱਖ ਲੋਕਾਂ ਨੇ ਆਪਣੀ ਨੌਕਰੀ ਗੁਆ ਦਿੱਤੀ। ਮਾਰਚ ਮਹੀਨੇ 'ਚ ਅਮਰੀਕੀ ਲੋਕਾਂ ਦੇ ਸਾਹਮਣੇ ਨੌਕਰੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਅਮਰੀਕਾ 'ਚ ਲਗਾਤਾਰ 113 ਮਹੀਨਿਆਂ ਤੋਂ ਨੌਕਰੀਆਂ 'ਚ ਵਾਧਾ ਜਾਰੀ ਸੀ ਪਰ ਕੋਰੋਨਾਵਾਇਰਸ ਦਾ ਪ੍ਰਭਾਵ ਫੈਲਦੇ ਹੀ ਬਿਜ਼ਨੈੱਸ ਠੱਪ ਹੋਣ ਲੱਗਿਆ, ਫੈਕਟਰੀਆਂ ਬੰਦ ਹੋਣ ਲੱਗੀਆਂ। ਇਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਮੰਦੀ ਬਸ ਆਉਣ ਹੀ ਵਾਲੀ ਹੈ।
ਅਮਰੀਕਾ ਦੇ ਲੇਬਰ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਹੈ ਕਿ ਅਮਰੀਕੀ ਕੰਪਨੀਆਂ ਨੇ ਮਾਰਚ ਮਹੀਨੇ 'ਚ ਕਰੀਬ 7 ਲੱਖ 1 ਹਜ਼ਾਰ ਨੌਕਰੀਆਂ 'ਚ ਕਟੌਤੀ ਕੀਤੀ। ਫਰਵਰੀ 'ਚ ਅਮਰੀਕੀ ਕੰਪਨੀਆਂ ਨੇ 2 ਲੱਖ 75 ਹਜ਼ਾਰ ਨੌਕਰੀਆਂ ਲਈ ਅਰਜ਼ੀਆਂ ਕੱਢੀਆਂ ਸਨ ਪਰ ਮਾਰਚ 'ਚ ਹਾਲਾਤ ਬਦਲ ਗਏ। ਅਮਰੀਕਾ 'ਚ ਬੇਰੋਜ਼ਗਾਰੀ ਦੀ ਦਰ 3.5 ਫੀਸਦੀ ਨਾਲ ਵਧ ਕੇ 4.4 ਫੀਸਦੀ ਹੋ ਗਈ ਹੈ।