ਚੀਨ : ਨਰਸਰੀ ਸਕੂਲ ਦੇ ਗੇਟ ਨੇੜੇ ਜ਼ਬਰਦਸਤ ਧਮਾਕਾ, 7 ਦੀ ਮੌਤ ਤੇ 66 ਜ਼ਖਮੀ
Thursday, Jun 15, 2017 - 11:06 PM (IST)
ਬੀਜਿੰਗ— ਚੀਨ ਦੇ ਫੇਂਗਸ਼ਿਆਨ ਕਾਊਂਟੀ 'ਚ ਇਕ ਕਿੰਡਰਗਾਰਟਨ ਨੇੜੇ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4.50 ਵਜੇ ਹੋਇਆ। ਇਹ ਧਮਾਕਾ ਇਕ ਨਰਸਰੀ ਸਕੂਲ ਦੇ ਗੇਟ ਦੇ ਨੇੜੇ ਹੋਇਆ। ਉਸ ਵੇਲੇ ਸਕੂਲ 'ਚ ਛੁੱਟੀ ਹੋ ਗਈ ਸੀ ਤੇ ਬੱਚੇ ਘਰ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ 'ਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੰਜ ਲੋਕਾਂ ਨੇ ਇਲਾਜ ਦੌਰਾਨ ਦਜ ਤੋੜ ਦਿੱਤਾ। ਇਸ ਹਾਦਸੇ 'ਚ 66 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚੋਂ 9 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਵੀ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਹਾਲ ਦੇ ਕੁਝ ਹਫਤਿਆਂ 'ਚ ਕਿੰਡਰਗਾਰਡਨ 'ਚ ਹੋਇਆ ਇਹ ਦੂਜਾ ਧਮਾਕਾ ਹੈ। ਇਸ ਤੋਂ ਪਹਿਲਾਂ 9 ਮਈ ਨੂੰ ਸ਼ੈਨਡਾਂਗ ਸੂਬੇ 'ਚ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ। ਕਿੰਡਰਗਾਰਡਨ ਸਕੂਲ ਦੀ ਬੱਸ ਜਦੋਂ ਇਕ ਟਨਲ ਤੋਂ ਲੰਘ ਰਹੀ ਸੀ ਤਾਂ ਉਸ 'ਚ ਧਮਾਕਾ ਹੋਇਆ, ਜਿਸ 'ਚ 11 ਬੱਚਿਆਂ, ਇਕ ਅਧਿਆਪਕ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸ ਸਮੇਂ ਡਰਾਈਵਰ ਨੇ ਜਾਣ ਬੁੱਝ ਕੇ ਬੱਸ ਨੂੰ ਅੱਗ ਲਗਾ ਦਿੱਤੀ ਸੀ। ਉਹ ਓਵਰਟਾਈਮ ਦਾ ਪੈਸਾ ਨਾ ਮਿਲਣ ਕਾਰਨ ਨਾਰਾਜ਼ ਸੀ।
