ਉੱਤਰੀ-ਪੱਛਮੀ ਯਮਨ ''ਚ ਹਵਾਈ ਹਮਲੇ ਦੌਰਾਨ 7 ਬੱਚਿਆਂ ਦੀ ਮੌਤ

Tuesday, Jul 14, 2020 - 03:49 PM (IST)

ਉੱਤਰੀ-ਪੱਛਮੀ ਯਮਨ ''ਚ ਹਵਾਈ ਹਮਲੇ ਦੌਰਾਨ 7 ਬੱਚਿਆਂ ਦੀ ਮੌਤ

ਕਾਹਿਰਾ- ਉੱਤਰੀ-ਪੱਛਮੀ ਯਮਨ ਵਿਚ ਹੋਏ ਹਵਾਈ ਹਮਲੇ ਵਿਚ 7 ਬੱਚਿਆਂ ਅਤੇ 2 ਔਰਤਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਹੌਤੀ ਵਿਦਰੋਹੀਆਂ ਨੇ ਆਪਣੇ ਵਿਰੋਧੀ ਅਤੇ ਸਾਊਦੀ ਅਗਵਾਈ ਵਾਲੇ ਸੰਗਠਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉੱਤਰੀ-ਪੱਛਮੀ ਯਮਨ ਵਿਚ ਐਤਵਾਰ ਨੂੰ ਹੋਏ ਇਸ ਹਮਲੇ ਵਿਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਸ ਵਿਚ ਔਰਤਾਂ ਅਤੇ ਦੋ ਸਾਲ ਤੱਕ ਦੇ ਬੱਚੇ ਮਾਰੇ ਗਏ। ਯਮਨ ਵਿਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਕਿਹਾ ਕਿ ਹਾਜਹਾ ਪ੍ਰਾਂਤ ਵਿਚ ਨੌਂ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਯਮਨ ਵਿਚ 'ਸੇਵ ਦਿ ਚਿਲਡਰਨ' ਦੇ ਨਿਰਦੇਸ਼ਕ ਜੇਵੀਅਰ ਜੌਬਰਟ ਨੇ ਕਿਹਾ, "ਮਲਬੇ ਵਿਚੋਂ ਬੱਚਿਆਂ ਦੀਆਂ ਲਾਸ਼ਾਂ ਕੱਢਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗ ਰਿਹਾ ਹੈ। ਉੱਥੇ ਹੀ ਸਾਊਦੀ ਅਗਵਾਈ ਵਾਲੇ ਸੰਗਠਨ ਨੇ ਕਿਹਾ ਕਿ ਉਹ ਹੌਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਂਚ ਕਰੇਗਾ। ਜਾਂਚ ਕਰੇਗਾ।


author

Lalita Mam

Content Editor

Related News