ਨਿਊਜ਼ੀਲੈਂਡ ’ਚ ਡੈਲਟਾ ਵੈਰੀਐਂਟ ਦੇ 65 ਨਵੇਂ ਮਾਮਲੇ ਕੀਤੇ ਗਏ ਦਰਜ

Saturday, Oct 16, 2021 - 10:39 AM (IST)

ਨਿਊਜ਼ੀਲੈਂਡ ’ਚ ਡੈਲਟਾ ਵੈਰੀਐਂਟ ਦੇ 65 ਨਵੇਂ ਮਾਮਲੇ ਕੀਤੇ ਗਏ ਦਰਜ

ਵੈਲਿੰਗਟਨ(ਵਾਰਤਾ)- ਨਿਊਜ਼ੀਲੈਂਡ ਵਿਚ ਸ਼ੁੱਕਰਵਾਰ ਨੂੰ ਨਵੇਂ ਡੈਲਟਾ ਵੈਰੀਐਂਟ ਦੇ 65 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਕਮਿਊਨਿਟੀ ਮਾਮਲਿਆਂ ਦੀ ਗਿਣਤੀ 1,855 ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਇਹ ਸਾਰੇ ਨਵੇਂ ਮਾਮਲੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਦਰਜ ਕੀਤੇ ਗਏ ਹਨ। ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ 34 ਕਮਿਊਨਿਟੀ ਮਾਮਲਿਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 6 ਆਈ.ਸੀ.ਯੂ. ਜਾਂ ਐਚ.ਡੀ.ਯੂ. ਵਿਚ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਇੱਥੇ 1,712 ਮਾਮਲੇ ਅਜਿਹੇ ਹਨ, ਜੋ ਸਾਫ਼ ਤੌਰ ’ਤੇ ਮਹਾਮਾਰੀ ਹੀ ਹੈ ਪਰ ਇਨ੍ਹਾਂ ਦਾ ਸਬੰਧ ਹੋਰ ਮਾਮਲੇ ਜਾਂ ਕਿਸੇ ਉਪ ਕਮਿਊਨਿਟੀ ਨਾਲ ਹੈ। ਇਸ ਦੇ ਨਾਲ ਹੀ 107 ਮਾਮਲੇ ਅਜਿਹੇ ਹਨ, ਜਿਨ੍ਹਾਂ ਦਾ ਕੁਨੈਕਸ਼ਨ ਕਿਸ ਨਾਲ ਹੈ, ਇਸ ਦਾ ਪਤਾ ਅਜੇ ਤੱਕ ਨਹੀਂ ਲਗਾਇਆ ਜਾ ਸਕਿਆ ਹੈ। ਇਸ ਸਮੇਂ ਇੱਥੇ 120 ਵੈਕਸੀਨੇਸ਼ਨ ਕੇਂਦਰ ਹਨ, ਜਿੱਥੇ ਵੈਕਸੀਨ ਦੇਣ ਦਾ ਕੰਮ ਤੈਅ ਸਮੇਂ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ। ਇੱਥੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਅਤੇ ਤੋਹਫ਼ਿਆਂ ਦੀ ਵੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਲੋਕ ਵੈਕਸੀਨ ਲੈਣ ਪ੍ਰਤੀ ਆਕਰਸ਼ਿਤ ਹੋਣ। ਇਨ੍ਹਾਂ ਤੋਹਫ਼ਿਆਂ ਵਿਚ ਮੁਫ਼ਤ ਵਿਚ ਪੀਜ਼ਾ, ਸਨੈਕਸ, ਸ਼ਾਪਿੰਗ ਸੈਂਟਰ ਕੂਪਨ ਅਤੇ ਹੋਰ ਸ਼ਾਮਲ ਹਨ।


author

cherry

Content Editor

Related News