61 ਸਾਲਾ ਸ਼ਖ਼ਸ ਦੀਆਂ ਹਨ 15 ਪਤਨੀਆਂ ਤੇ 107 ਬੱਚੇ, ਪਿੰਡ ’ਚ ਚੱਲ ਰਹੀ ਹੈ ਖੁਸ਼ਹਾਲ ਜ਼ਿੰਦਗੀ

Friday, Sep 09, 2022 - 04:52 PM (IST)

61 ਸਾਲਾ ਸ਼ਖ਼ਸ ਦੀਆਂ ਹਨ 15 ਪਤਨੀਆਂ ਤੇ 107 ਬੱਚੇ, ਪਿੰਡ ’ਚ ਚੱਲ ਰਹੀ ਹੈ ਖੁਸ਼ਹਾਲ ਜ਼ਿੰਦਗੀ

ਕੀਨੀਆ (ਇੰਟ.)– ਇਕ ਸ਼ਖਸ ਦੀਆਂ 15 ਪਤਨੀਆਂ ਤੇ 107 ਬੱਚੇ ਹਨ। 61 ਸਾਲਾ ਇਹ ਸ਼ਖਸ ਇਕ ਛੋਟੇ ਜਿਹੇ ਪਿੰਡ ’ਚ ਆਪਣੀਆਂ ਸਾਰੀਆਂ ਪਤਨੀਆਂ ਨਾਲ ਰਹਿੰਦਾ ਹੈ। ਉਸ ਨੇ ਸਾਰੀਆਂ ਪਤਨੀਆਂ ਲਈ ਵੱਖ-ਵੱਖ ਡਿਊਟੀ ਤੈਅ ਕੀਤੀ ਹੋਈ ਹੈ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਆਸਾਨੀ ਨਾਲ ਚੱਲ ਸਕੇ। ਇਸ ਸ਼ਖ਼ਸ ਦਾ ਦਾਅਵਾ ਹੈ ਕਿ ਉਹ ਰਾਜਾ ਸੁਲੇਮਾਨ ਵਾਂਗ ਹੈ, ਜਿਸ ਦੀਆਂ 700 ਪਤਨੀਆਂ ਸਨ। ਸ਼ਖ਼ਸ ਦਾ ਨਾਂ ਡੇਵਿਡ ਸਕਾਯੋ ਕਲੁਹਾਨਾ ਹੈ। ਉਹ ਪੱਛਮੀ ਕੀਨੀਆ ’ਚ ਰਹਿੰਦਾ ਹੈ।

ਇਹ ਵੀ ਪੜ੍ਹੋ: ਇਸ 19 ਸਾਲਾ ਕੁੜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ!

20 ਪਤਨੀਆਂ ਹੁੰਦੀਆਂ ਤਾਂ ਵੀ ਦਿੱਕਤ ਨਾ ਹੁੰਦੀ

ਡੇਵਿਡ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮੇਰਾ ਦਿਮਾਗ਼ ਹੈ, ਇਸ ਨੂੰ ਮੈਨੇਜ ਕਰਨ ਲਈ ਇਕ ਔਰਤ ਕਾਫ਼ੀ ਨਹੀਂ। ਮੇਰੇ ਦਿਮਾਗ਼ ’ਤੇ ਬਹੁਤ ਲੋਡ ਰਹਿੰਦਾ ਹੈ, ਜਿਸ ਨੂੰ ਇਕ ਔਰਤ ਨਹੀਂ ਸੰਭਾਲ ਸਕਦੀ। ਇਸ ਲਈ ਮੈਂ ਇਕ ਤੋਂ ਵੱਧ ਵਿਆਹ ਕਰਵਾਏ। ਡੇਵਿਡ ਨੇ ਵੀਡੀਓ ਇੰਟਰਵਿਊ ’ਚ ਕਿਹਾ ਕਿ ਜੇ ਉਸ ਦੀਆਂ 20 ਪਤਨੀਆਂ ਹੁੰਦੀਆਂ ਤਾਂ ਵੀ ਉਸ ਨੂੰ ਕੋਈ ਦਿੱਕਤ ਨਾ ਹੁੰਦੀ। ਉਹ ਰਾਜਾ ਸੁਲੇਮਾਨ ਵਾਂਗ ਹੈ, ਜਿਸ ਦੀਆਂ 700 ਪਤਨੀਆਂ ਤੇ 300 ਦਾਸੀਆਂ ਸਨ। ਡੇਵਿਡ ਦੀਆਂ ਪਤਨੀਆਂ ਵੀ ਉਸ ਨਾਲ ਬਹੁਤ ਖੁਸ਼ ਨਜ਼ਰ ਆਉਂਦੀਆਂ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਸਿੱਖ ਸਾਹਿਤਕਾਰ ਉਕਾਂਰ ਸਿੰਘ ਡੁਮੇਲੀ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਕੁੱਟਮਾਰ

ਇਕਜੁੱਟਤਾ ਨਾਲ ਰਹਿੰਦਾ ਹੈ ਪਰਿਵਾਰ

ਪਤਨੀ ਜੈਸਿਕਾ ਕਲੁਹਾਨਾ ਤੋਂ ਡੇਵਿਡ ਦੇ 13 ਬੱਚੇ ਹਨ। ਇਨ੍ਹਾਂ ਵਿਚੋਂ 2 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜੈਸਿਕਾ ਨੇ ਕਿਹਾ ਕਿ ਅਸੀਂ ਸਾਰੇ ਸ਼ਾਂਤੀ ਤੇ ਇਕਜੁੱਟਤਾ ਨਾਲ ਰਹਿੰਦੇ ਹਾਂ। ਮੈਂ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ ਹਾਂ। ਇਸੇ ਤਰ੍ਹਾਂ ਡੇਵਿਡ ਦੀ ਪਤਨੀ ਡੁਰੀਨ ਕਲੁਹਾਨਾ ਨੇ ਕਿਹਾ ਕਿ ਉਹ ਕਿਸੇ ਨਾਲ ਜਲਨ ਨਹੀਂ ਕਰਦੀ। ਡੇਵਿਡ ਦੀ ਪਤਨੀ ਰੋਜ਼ ਡੇਵਿਡ ਕਲੁਹਾਨਾ ਨੇ ਕਿਹਾ ਕਿ ਅਸੀਂ ਸਾਰੇ ਇਕ ਚੰਗੀ ਜ਼ਿੰਦਗੀ ਜੀਅ ਰਹੇ ਹਾਂ ਅਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਦੱਸ ਦੇਈਏ ਕਿ ਰੋਜ਼, ਡੇਵਿਡ ਦੀ 7ਵੀਂ ਪਤਨੀ ਹੈ। ਉਸ ਨੇ ਡੇਵਿਡ ਦੇ 15 ਬੱਚਿਆਂ ਨੂੰ ਜਨਮ ਦਿੱਤਾ ਹੈ

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ PM ਮੋਦੀ ਨੂੰ ਦੱਸਿਆ ਮਹਾਨ ਸ਼ਖ਼ਸੀਅਤ, ਬੋਲੇ- ਕਰ ਰਹੇ ਹਨ ਬਿਹਤਰ ਕੰਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News