ਖਰਬੂਜੇ ਤੋਂ ਫੈਲ ਰਹੀ ਰਹੱਸਮਈ ਬਿਮਾਰੀ, ਹੁਣ ਤੱਕ 6 ਲੋਕਾਂ ਦੀ ਮੌਤ, 150 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

Sunday, Dec 17, 2023 - 12:01 AM (IST)

ਖਰਬੂਜੇ ਤੋਂ ਫੈਲ ਰਹੀ ਰਹੱਸਮਈ ਬਿਮਾਰੀ, ਹੁਣ ਤੱਕ 6 ਲੋਕਾਂ ਦੀ ਮੌਤ, 150 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਇੰਟਰਨੈਸ਼ਨਲ ਡੈਸਕ : ਮਾਲੀਚੀਟਾ ਅਤੇ ਰੂਡੀ ਬ੍ਰਾਂਡ ਕੈਂਟਾਲੂਪਸ ਨਾਲ ਜੁੜੇ ਸਾਲਮੋਨੇਲਾ ਦੇ ਇਕ ਤਾਜ਼ਾ ਪ੍ਰਕੋਪ ਦੇ ਨਤੀਜੇ ਵਜੋਂ 6ਵੇਂ ਕੈਨੇਡੀਅਨ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਬਿਮਾਰੀ ਦੇ 153 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਕੋਪ ਕਈ ਪ੍ਰਾਂਤਾਂ ਵਿੱਚ ਫੈਲ ਗਿਆ ਹੈ, ਜਿਸ ਨਾਲ ਵੱਖ-ਵੱਖ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ। ਸਿਹਤ ਵਿਭਾਗ ਦੇ ਅਧਿਕਾਰੀ ਹਰ ਉਸ ਇਲਾਕੇ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ, ਜਿੱਥੇ ਖਰਬੂਜੇ ਪੈਦਾ ਹੁੰਦੇ ਸਨ। ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵੀ ਸੰਯੁਕਤ ਰਾਜ ਵਿੱਚ ਇਸ ਤਰ੍ਹਾਂ ਦੇ ਫੈਲਣ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : Shocking! ਔਰਤ ਨੇ Zomato ਤੋਂ ਆਰਡਰ ਕੀਤੇ Fried Rice, ਵਿੱਚੋਂ ਨਿਕਲਿਆ ਮਰਿਆ ਕਾਕਰੋਚ

ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਨਵੇਂ ਅਪਡੇਟ ਵਿੱਚ 6 ਲੋਕਾਂ ਦੀ ਮੌਤ ਅਤੇ ਬਿਮਾਰੀ ਤੋਂ ਪੀੜਤ 153 ਲੋਕਾਂ ਦੀ ਪੁਸ਼ਟੀ ਕੀਤੀ ਹੈ। 7 ਦਸੰਬਰ ਨੂੰ ਸ਼ੁਰੂਆਤੀ ਅਪਡੇਟ ਤੋਂ ਬਾਅਦ ਇਹ ਸੰਖਿਆ ਲਗਾਤਾਰ ਵਧ ਰਹੀ ਹੈ, ਜਿੱਥੇ 5 ਮੌਤਾਂ ਅਤੇ 129 ਮਾਮਲੇ ਸਾਹਮਣੇ ਆਏ ਸਨ। ਪ੍ਰਭਾਵਿਤ ਵਿਅਕਤੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਨਟਾਰੀਓ, ਪੀ.ਈ.ਆਈ., ਨਿਊ ਬਰੰਸਵਿਕ, ਨੋਵਾ ਸਕੋਸ਼ੀਆ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਸਮੇਤ ਵੱਖ-ਵੱਖ ਸੂਬਿਆਂ ਤੋਂ ਆਉਂਦੇ ਹਨ। ਦੱਸ ਦੇਈਏ ਕਿ ਕਿਊਬਿਕ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜੋ ਸਿਰਫ ਇਕ ਹਫ਼ਤੇ ਵਿੱਚ 91 ਤੋਂ ਵੱਧ ਕੇ 103 ਹੋ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਵਿਅਕਤੀ 6 ਸਾਲ ਤੋਂ ਘੱਟ ਉਮਰ ਦੇ ਬੱਚੇ (35%) ਜਾਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗ (44%) ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਰਾਮ-ਸੀਤਾ ਮੰਦਰ ਨੂੰ ਬਣਾ ਦਿੱਤਾ ਚਿਕਨ ਸ਼ਾਪ, ਹਿੰਦੂ ਭਾਈਚਾਰੇ ਦੇ ਲੋਕਾਂ ਦਾ ਭੜਕਿਆ ਗੁੱਸਾ

ਬੁਖ਼ਾਰ, ਠੰਡ, ਮਤਲੀ, ਉਲਟੀਆਂ, ਦਸਤ, ਸਿਰ ਦਰਦ ਅਤੇ ਪੇਟ ਵਿੱਚ ਦਰਦ ਸਾਲਮੋਨੇਲਾ ਦੀ ਲਾਗ ਦੇ ਲੱਛਣਾਂ ਦਾ ਪਤਾ ਲੱਗ ਸਕਦਾ ਹੈ। 72 ਘੰਟਿਆਂ ਤੱਕ ਇਸ ਦਰਦ ਤੋਂ ਆਰਾਮ ਨਾ ਮਿਲਣ 'ਤੇ ਸਾਲਮੋਨੇਲਾ ਦੀ ਸ਼ਿਕਾਇਤ ਹੋ ਸਕਦੀ ਹੈ। ਜਦੋਂ ਕਿ ਸੰਕਰਮਣ ਆਮ ਤੌਰ 'ਤੇ 4 ਤੋਂ 7 ਦਿਨਾਂ ਤੱਕ ਰਹਿੰਦੀ ਹੈ, ਵਿਅਕਤੀ ਠੀਕ ਹੋਣ ਤੋਂ ਬਾਅਦ ਵੀ ਸੰਕਰਮਿਕ ਬਣਿਆ ਰਹਿ ਸਕਦਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ.ਸੀ.) ਨੇ ਖਪਤਕਾਰਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਮਾਲੀਚੀਟਾ ਜਾਂ ਰੂਡੀ ਬ੍ਰਾਂਡ ਦੇ ਖਰਬੂਜੇ ਅਤੇ ਉਨ੍ਹਾਂ ਤੋਂ ਬਣੇ ਕਿਸੇ ਵੀ ਉਤਪਾਦ ਦਾ ਸੇਵਨ ਕਰਨ ਤੋਂ ਮਨ੍ਹਾ ਕੀਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News