ਰੂਸੀ ਮਿਜ਼ਾਈਲਾਂ ਵੱਲੋਂ ਹੁਣ ਯੂਕ੍ਰੇਨ ਦੇ ਇਸ ਸ਼ਹਿਰ ਦੀਆਂ ਰਿਹਾਇਸ਼ੀ ਇਮਾਰਤਾਂ ''ਤੇ ਹਮਲਾ, 6 ਲੋਕਾਂ ਦੀ ਮੌਤ

Tuesday, Jun 13, 2023 - 08:12 PM (IST)

ਰੂਸੀ ਮਿਜ਼ਾਈਲਾਂ ਵੱਲੋਂ ਹੁਣ ਯੂਕ੍ਰੇਨ ਦੇ ਇਸ ਸ਼ਹਿਰ ਦੀਆਂ ਰਿਹਾਇਸ਼ੀ ਇਮਾਰਤਾਂ ''ਤੇ ਹਮਲਾ, 6 ਲੋਕਾਂ ਦੀ ਮੌਤ

ਕੀਵ : ਯੂਕ੍ਰੇਨ ਦੇ ਕ੍ਰੀਵੀ ਰੀਹ ਸ਼ਹਿਰ 'ਚ ਰਿਹਾਇਸ਼ੀ ਇਮਾਰਤਾਂ 'ਤੇ ਰੂਸੀ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਖੇਤਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡਿਪ੍ਰੋਪੇਤ੍ਰੋਵਸਕ ਦੇ ਗਵਰਨਰ ਸੇਰਹੀ ਲੇਸਾਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ 'ਤੇ ਇਕ ਪੋਸਟ ਵਿੱਚ ਕਿਹਾ ਕਿ ਮੰਗਲਵਾਰ ਤੜਕੇ 5 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ ਹਮਲਾ ਕੀਤਾ ਗਿਆ ਅਤੇ ਖੇਤਰ 'ਚ ਅੱਗ ਲੱਗ ਗਈ। ਸ਼ੁਰੂਆਤ ਵਿੱਚ 3 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ, ਬਾਅਦ ਵਿੱਚ ਕ੍ਰੀਵੀ ਰੀਹ ਦੇ ਮੇਅਰ ਓਲੇਕਸੈਂਡਰ ਵਿਲਕੁਲ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਮਲਬੇ ਹੇਠ 7 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ਹੋਸਟਲ ਦੀ ਬਿਲਡਿੰਗ ਤੋਂ ਨਾਬਾਲਗ ਵਿਦਿਆਰਥਣ ਨੇ ਮਾਰੀ ਛਾਲ, 1 ਹਫ਼ਤਾ ਪਹਿਲਾਂ ਹੀ ਕਾਲਜ 'ਚ ਲਿਆ ਸੀ ਦਾਖਲਾ

ਅਧਿਕਾਰੀਆਂ ਨੇ ਸ਼ੁਰੂਆਤ 'ਚ ਕਰੀਬ 24 ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਸੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਜੱਦੀ ਸ਼ਹਿਰ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਵਿੱਚ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਸੀ। ਜ਼ੇਲੇਂਸਕੀ ਨੇ ਟੈਲੀਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਨੇ ਲਿਖਿਆ, “ਅੱਤਵਾਦੀਆਂ ਦੀਆਂ ਹੋਰ ਮਿਜ਼ਾਈਲਾਂ। ਰੂਸੀ ਕਾਤਲ ਰਿਹਾਇਸ਼ੀ ਇਮਾਰਤਾਂ, ਸ਼ਹਿਰਾਂ ਅਤੇ ਆਮ ਨਾਗਰਿਕਾਂ ਵਿਰੁੱਧ ਆਪਣੀ ਜੰਗ ਜਾਰੀ ਰੱਖ ਰਹੇ ਹਨ।” ਦੇਸ਼ ਦੀ ਜ਼ਮੀਨੀ ਫ਼ੌਜ ਦੇ ਕਮਾਂਡਰ ਨੇ ਮੰਗਲਵਾਰ ਸਵੇਰੇ ਕਿਹਾ ਕਿ ਯੂਕ੍ਰੇਨ ਦੀਆਂ ਫ਼ੌਜਾਂ ਬਖਮੁਤ ਦੇ ਬਾਹਰ ਅੱਗੇ ਵਧ ਰਹੀਆਂ ਹਨ। ਓਲੇਕਸੈਂਡਰ ਸਿਰਸਕੀ ਨੇ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਕਿ ਰੂਸੀ ਫ਼ੌਜਾਂ ਆਪਣਾ ਪ੍ਰਭਾਵ ਗੁਆ ਰਹੀਆਂ ਹਨ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ, ਇੰਝ ਆਏਗੀ ਮੌਤ ਸੋਚਿਆ ਨਹੀਂ ਸੀ

ਮਾਸਕੋ ਨੇ ਪਿਛਲੇ ਮਹੀਨੇ ਬਖਮੁਤ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ। ਸਥਾਨਕ ਗਵਰਨਰ ਓਲੇਹੀ ਸਿਨੀਹੁਬੋਵ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਉੱਤੇ ਈਰਾਨ ਦੇ ਬਣੇ ਡਰੋਨਾਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਗੋਲ਼ਾਬਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਖਾਰਕੀਵ ਦੇ ਦੱਖਣ-ਪੂਰਬ 'ਚ ਸ਼ੇਵਚੋਂਕੋਵ ਕਸਬੇ ਵਿੱਚ ਗੋਲ਼ੀਬਾਰੀ 'ਚ 2 ਨਾਗਰਿਕ ਜ਼ਖ਼ਮੀ ਹੋ ਗਏ। ਖਾਰਕੀਵ ਦੇ ਮੇਅਰ ਇਹੋਰ ਤੇਰੇਖੋਵ ਨੇ ਮੰਗਲਵਾਰ ਤੜਕੇ ਦੱਸਿਆ ਕਿ ਡਰੋਨ ਹਮਲੇ ਨੇ ਸ਼ਹਿਰ ਦੇ ਉੱਤਰ-ਪੂਰਬ ਵਿੱਚ ਇਕ ਗੋਦਾਮ ਅਤੇ ਇਕ ਵਪਾਰਕ ਕੇਂਦਰ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਫ਼ੌਜੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੈਨਿਕਾਂ ਨੇ ਰੂਸੀ ਫ਼ੌਜਾਂ ਤੋਂ ਦੱਖਣ-ਪੂਰਬੀ ਖੇਤਰ ਦੇ ਇਕ ਹੋਰ ਪਿੰਡ ਨੂੰ ਮੁੜ ਕਬਜ਼ੇ ਵਿੱਚ ਲੈ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News