ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਆਤਮਘਾਤੀ ਹਮਲੇ ''ਚ 6 ਲੋਕ ਜ਼ਖ਼ਮੀ
Tuesday, Jan 16, 2024 - 01:54 PM (IST)
ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਵਿਚ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਆਤਮਘਾਤੀ ਹਮਲੇ ਵਿਚ 2 ਪਾਕਿਸਤਾਨੀ ਫ਼ੌਜੀਆਂ ਸਮੇਤ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮੀਰ ਅਲੀ ਤਹਿਸੀਲ ਵਿਚ ਮਚਾਈ ਖੇਤਰ ਦੀ ਘੁੰਡੀਸਰ ਚੈੱਕ ਪੋਸਟ ਨੇੜੇ ਖ਼ੁਦ ਨੂੰ ਧਮਾਕੇ ਵਿਚ ਉਡਾ ਲਿਆ। ਉਨ੍ਹਾਂ ਕਿਹਾ ਕਿ ਹਮਲੇ ਵਿਚ 2 ਪਾਕਿਸਤਾਨੀ ਫ਼ੌਜੀਆਂ ਸਮੇਤ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬੰਨੂ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸੁਰੱਖਿਆ ਬਲਾਂ ਨੇ ਹਮਲੇ ਦੇ ਸਾਜ਼ਿਸ਼ਕਰਤਾਵਾਂ ਨੂੰ ਫੜਨ ਲਈ ਇਲਾਕੇ ਵਿਚ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਜੋ ਦੇਰ ਰਾਤ ਤੱਕ ਜਾਰੀ ਰਹੀ। ਕਿਸੇ ਵੀ ਸਮੂਹ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਵਿਚ 2022 ਦੇ ਬਾਅਦ ਤੋਂ ਹਥਿਆਰਬੰਦ ਸਮੂਹਾਂ ਦੇ ਹਮਲਿਆਂ ਵਿਚ ਫਿਰ ਤੋਂ ਵਾਧਾ ਦੇਖਿਆ ਗਿਆ ਹੈ। ਪਾਬੰਦੀਸ਼ੁਦਾ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਸਰਕਾਰ ਵਿਚਕਾਰ ਜੰਗਬੰਦੀ ਸਮਝੌਤਾ 2022 ਵਿਚ ਸਮਾਪਤ ਹੋਣ ਦੇ ਬਾਅਦ ਇਹ ਹਮਲੇ ਵਧੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ 2023 ਵਿਚ ਖੈਬਰ ਪਖਤੂਨਖਵਾ ਸੂਬੇ ਵਿਚ 300 ਤੋਂ ਵੱਧ ਹਮਲੇ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਜ਼ਿੰਮੇਵਾਰੀ ਟੀਟੀਪੀ ਨੇ ਲਈ ਹੈ।
ਇਹ ਵੀ ਪੜ੍ਹੋ: 9 ਸਾਲ ਦੀ ਪ੍ਰੀਸ਼ਾ ਚੱਕਰਵਰਤੀ ਨੇ ਅਮਰੀਕਾ 'ਚ ਵਜਾਇਆ ਭਾਰਤ ਦਾ ਡੰਕਾ, ਇਸ ਖ਼ਾਸ ਸੂਚੀ 'ਚ ਬਣਾਈ ਜਗ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।