ਰੂਸ ''ਚ ਸਾਹਮਣੇ ਆਏ ਕੋਰੋਨਾ ਇਨਫੈਕਸ਼ਨ ਦੇ 6,411 ਨਵੇਂ ਮਾਮਲੇ

Tuesday, Apr 28, 2020 - 04:13 PM (IST)

ਰੂਸ ''ਚ ਸਾਹਮਣੇ ਆਏ ਕੋਰੋਨਾ ਇਨਫੈਕਸ਼ਨ ਦੇ 6,411 ਨਵੇਂ ਮਾਮਲੇ

ਮਾਸਕੋ- ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 6,411 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਇਨਫੈਕਟਡਾਂ ਦੀ ਗਿਣਤੀ 93,558 ਹੋ ਗਈ ਹੈ। ਨੈਸ਼ਨਲ ਕੋਰੋਨਾ ਵਾਇਰਸ ਰਿਸਪਾਂਸ ਸੈਂਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ 63 ਖੇਤਰਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 6,411 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ 2,609 ਅਜਿਹੇ ਪੀੜਤ ਹਨ, ਜਿਹਨਾਂ ਵਿਚ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਰੂਸ ਵਿਚ ਇਸ ਬੀਮਾਰੀ ਦੀ ਲਪੇਟ ਵਿਚ ਆਏ 8,456 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 867 ਪੀੜਤਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। 


author

Baljit Singh

Content Editor

Related News