ਬਾਲੀ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

02/06/2020 2:32:21 PM

ਜਕਾਰਤਾ— ਵੀਰਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਟਾਪੂ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 6.3 ਮਾਪੀ ਗਈ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਵਲੋਂ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਵੀਰਵਾਰ ਤੜਕੇ 1.12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਬੈਂਗਕਾਲਾਨ 'ਚ ਸਮੁੰਦਰ 'ਚ 636 ਕਿਲੋ ਮੀਟਰ ਦੀ ਡੂੰਘਾਈ 'ਚ ਰਿਹਾ। ਸੁਨਾਮੀ ਸਬੰਧੀ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੀ ਕੇਂਦਰ ਬਹੁਤ ਡੂੰਘਾ ਸੀ, ਇਸ ਕਾਰਨ ਸੁਨਾਮੀ ਆਉਣ ਦਾ ਕੋਈ ਖਤਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਬਾਲੀ ਸੈਲਾਨੀਆਂ ਦਾ ਪਸੰਦੀਦਾ ਸਥਾਨ ਹੈ ਤੇ ਇੱਥੇ ਹਰ ਮਹੀਨੇ 700000 ਵਿਦੇਸ਼ੀ ਯਾਤਰੀ ਘੁੰਮਣ ਆਉਂਦੇ ਹਨ। ਇੰਡੋਨੇਸ਼ੀਆ 'ਪੈਸੀਫਿਕ ਰਿੰਗ ਆਫ ਫਾਇਰ' ਜ਼ੋਨ 'ਚ ਸਥਿਤ ਹੈ, ਇਸ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ।


Related News