ਫਿਲੀਪੀਨਜ਼ ਵਿਚ ਆਇਆ 6.2 ਦੀ ਤੀਬਰਤਾ ਨਾਲ ਭੂਚਾਲ

Friday, Aug 11, 2017 - 04:05 PM (IST)

ਫਿਲੀਪੀਨਜ਼ ਵਿਚ ਆਇਆ 6.2 ਦੀ ਤੀਬਰਤਾ ਨਾਲ ਭੂਚਾਲ

ਮਨੀਲਾ— ਰਾਜਧਾਨੀ ਮਨੀਲਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ 6.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨੇ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ । ਅਜੇ ਜਾਨ-ਮਾਲ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ । ਫਿਲੀਪੀਨ ਇੰਸਟੀਚਿਊਟ ਆਫ ਵੋਲਕੈਨੋਲੋਜੀ ਐਂਡ ਸੀਸਮੋਲੋਜੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ 1 ਵੱਜ ਕੇ 28 ਮਿੰਟ ਉੱਤੇ ਲਿਆਨ ਸ਼ਹਿਰ ਦੇ ਤੱਟ ਨਜ਼ਦੀਕ ਆਇਆ ਅਤੇ ਇਸ ਦਾ ਕੇਂਦਰ 173 ਕਿਲੋਮੀਟਰ ਦੀ ਡੂੰਘਾਈ ਵਿਚ ਸੀ । ਸੰਸਥਾਨ ਦੇ ਨਿਦੇਸ਼ਕ ਰੇਨਾਤੋ ਸੋਲਿਦਮ ਨੇ ਸਰਕਾਰੀ ਟੀ. ਵੀ ਉੱਤੇ ਕਿਹਾ ਕਿ ਭੂਚਾਲ ਦੇ ਕੇਂਦਰ ਦੀ ਡੂੰਘਾਈ ਨੂੰ ਦੇਖਦੇ ਹੋਏ ਸਾਨੂੰ ਉਸ ਤੋਂ ਕਿਸੇ ਪ੍ਰਕਾਰ ਦੀ ਨੁਕਸਾਨ ਦੀ ਉਮੀਦ ਨਹੀਂ ਹੈ । ਭੂਚਾਲ ਦੇ ਕੇਂਦਰ ਨੇੜੇ ਸਥਿਤ ਸ਼ਹਿਰ ਵਿਚ ਇਕ ਬਚਾਅ ਅਧਿਕਾਰੀ ਨੇ ਵੀ ਕਿਹਾ ਕਿ ਕਿਸੇ ਪ੍ਰਕਾਰ ਦੇ ਨੁਕਸਾਨ ਜਾਂ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ । ਚਸ਼ਮਦੀਦਾਂ ਨੇ ਕਿਹਾ ਕਿ ਮਨੀਲਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸਥਿਤ ਇਮਾਰਤਾਂ ਭੂਚਾਲ ਦੀ ਵਜ੍ਹਾ ਨਾਲ ਹਿੱਲਣ ਲੱਗੀਆਂ ਅਤੇ ਮੱਧ ਮਨੀਲਾ ਵਿਚ ਸਥਿਤ ਮਲਾਕਾਨ ਰਾਸ਼ਟਰਪਤੀ ਮਹਿਲ ਅਤੇ ਹੋਰ ਸਰਕਾਰੀ ਇਮਾਰਤਾਂ ਦੇ ਕਰਮਚਾਰੀਆਂ ਨੂੰ ਇਮਾਰਤਾਂ ਵਿਚੋਂ ਬਾਹਰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਨਜ਼ਦੀਕੀ ਸ਼ਹਿਰ ਬਕੂਰ ਵਿਚ ਵੀ ਲੋਕਾਂ ਨੂੰ ਇਮਾਰਤਾਂ ਵਿਚੋਂ ਬਾਹਰ ਕੱਢਿਆ ਗਿਆ ।


Related News