5ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 22-23 ਨੂੰ ਕਰਵਾਇਆ ਜਾਵੇਗਾ

07/21/2017 5:24:13 PM

ਰੋਮ (ਕੈਂਥ)— ਡਾਇਮੰਡ ਫੁੱਟਬਾਲ ਕਲੱਬ ਬੋਰਗੋਸਤੋਲੋ ਬਰੇਸ਼ੀਆ ਇਟਲੀ ਵਲੋਂ 5ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ, ਜਿਸ 'ਚ 20 ਟੀਮਾਂ ਹਿੱਸਾ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾਂ ਨੂੰ ਦਿੱਤੀ ਜਾਵੇਗੀ, ਜੋ ਪਹਿਲਾਂ ਐਂਟਰੀ ਫੀਸ ਜਮਾਂ ਕਰਵਾ ਦੇਣਗੀਆਂ। 22 ਜੁਲਾਈ ਸਵੇਰੇ 10 ਵਜੇ ਤੋਂ ਸ਼ਾਮ 8:00 ਵਜੇ ਤੱਕ ਪਹਿਲੇ ਰਾਉਂਡ ਦੇ ਮੈਚ ਕਰਵਾਏ ਜਾਣਗੇ ਅਤੇ 23 ਜੁਲਾਈ ਨੂੰ ਸਵੇਰੇ 08 ਵਜੇ ਤੋ ਸ਼ਾਮ 8:00 ਵਜੇ ਤੱਕ ਬਾਕੀ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ। ਐਤਵਾਰ ਨੂੰ ਬੱਚਿਆਂ ਦੀਆ ਦੌੜਾਂ ਕਰਵਾਈਆ ਜਾਣਗੀਆਂ ਅਤੇ ਭੰਗੜੇ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਪਹਿਲਾ ਇਨਾਮ ਨਗਦ ਰਾਸ਼ੀ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਲਨੇਦਲੋ, ਮਨਦੀਪ ਸਜਾਵਲਪੁਰੀਆ ਵਲੋਂ ਇੱਕ ਵੱਡਾ ਕੱਪ ਤੇ ਸਾਰੀ ਟੀਮ ਨੂੰ ਮੈਡਲ, ਦੂਜਾ ਇਨਾਮ ਨਗਦ ਰਾਸ਼ੀ ਮਲਕੀਤ ਤੇ ਪਾਲੀ ਵਲੋਂ ਤੇ ਮਨਦੀਪ ਸਜਾਵਲਪੁਰੀਆ ਵਲੋਂ ਇੱਕ ਵੱਡਾ ਕੱਪ ਤੇ ਸਾਰੀ ਟੀਮ ਨੂੰ ਮੈਡਲ, ਤੀਸਰਾ ਇਨਾਮ ਨਗਦ ਰਾਸ਼ੀ ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ ਤੇ ਮਨਦੀਪ ਸਜਾਵਲਪੁਰੀਆ ਵਲੋਂ ਇੱਕ ਕੱਪ ਤੇ ਸਾਰੀ ਟੀਮ ਨੂੰ ਮੈਡਲ, ਬੈਸਟ ਗੋਲਕੀਪਰ, ਬੈਸਟ ਖਿਡਾਰੀ, ਬੈਸਟ ਕੋਚ, ਸੱਭ ਤੋ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦਾ ਮਨਦੀਪ ਸਜਾਵਲਪੁਰੀਆ ਵਲੋਂ ਸਨਮਾਨ ਕੀਤਾ ਜਾਵੇਗਾ। 22-23 ਜੁਲਾਈ ਦੋਵੇਂ ਦਿਨ ਲੰਗਰ ਅਤੁੱਟ ਵਰਤਾਇਆ ਜਾਵੇਗਾ। ਬੀਬੀਆਂ ਅਤੇ ਬੱਚਿਆਂ ਦੇ ਬੈਠਣ ਦਾ ਖਾਸ ਇੰਤਜ਼ਾਮ ਕੀਤਾ ਜਾਵੇਗਾ। ਦਰਸ਼ਕ ਵੀਰਾਂ ਅਤੇ ਖਿਡਾਰੀਆਂ, ਟੀਮਾ ਦੇ ਕੋਚਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ। ਟੂਰਨਾਮੈਂਟ ਇੰਡੀਅਨ ਫੈਡਰੇਸ਼ਨ ਇਟਲੀ ਦੇ ਕਾਨੂੰਨਾਂ ਦੇ ਮੁਤਾਬਕ ਹੋਵੇਗਾ, ਰੈਫ਼ਰੀ ਇਟਾਲੀਅਨ ਹੋਣਗੇ।


Related News