ਅਮਰੀਕਾ ''ਚ ਟੂਰ ਬੱਸ ਹੋਈ ਹਾਦਸੇ ਦਾ ਸ਼ਿਕਾਰ , 57 ਯਾਤਰੀ ਹੋਏ ਜ਼ਖਮੀ

Monday, Aug 16, 2021 - 01:44 AM (IST)

ਅਮਰੀਕਾ ''ਚ ਟੂਰ ਬੱਸ ਹੋਈ ਹਾਦਸੇ ਦਾ ਸ਼ਿਕਾਰ , 57 ਯਾਤਰੀ ਹੋਏ ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਨਿਆਗਰਾ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਨਿਊਯਾਰਕ ਸਟੇਟ ਥਰੂਵੇਅ ਤੋਂ ਚੱਲ ਕੇ ਰਾਸਤੇ 'ਚ ਸੈਂਟਰਲ ਨਿਊਯਾਰਕ 'ਚ ਹਾਦਸੇ ਦੌਰਾਨ ਪਲਟ ਗਈ। ਇਸ ਹਾਦਸੇ 'ਚ 50 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਮੁਤਾਬਕ ਬੱਸ ਆਪਣੇ ਸਫਰ ਦੌਰਾਨ ਵੀਡਸਪੋਰਟ ਪਿੰਡ ਦੇ ਨੇੜੇ ਹਾਈਵੇਅ ਦੇ ਪੱਛਮ ਵਾਲੇ ਪਾਸੇ ਸੜਕ ਦੇ ਨਾਲ ਪਲਟ ਗਈ।  ਇਸ ਬੱਸ 'ਚ 57 ਲੋਕ ਸਵਾਰ ਸਨ ਅਤੇ ਸਾਰਿਆਂ ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲਈ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਭੂਚਾਲ ਨਾਲ ਪ੍ਰਭਾਵਿਤ ਹੈਤੀ ਲਈ ਤੁਰੰਤ ਸਹਾਇਤਾ ਦਾ ਦਿੱਤਾ ਭਰੋਸਾ

ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਸ ਬੱਸ ਦੇ ਹਾਦਸਾ ਗ੍ਰਸਤ ਹੋਣ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਜੇ.ਟੀ.ਆਰ. ਟਰਾਂਸਪੋਰਟੇਸ਼ਨ ਦੀ ਇਸ ਬੱਸ ਦੇ ਡਰਾਈਵਰ ਦੀ ਪਛਾਣ ਨਿਊਯਾਰਕ ਦੇ ਵਿੰਗਡੇਲ ਨਾਲ ਸਬੰਧਿਤ 66 ਸਾਲਾਂ ਫਰਮੀਨ ਵੈਸਕੁਜ਼ ਵਜੋਂ ਹੋਈ ਹੈ, ਨੂੰ ਵੀ ਜ਼ਖਮੀ ਹੋਣ ਕਾਰਨ ਹਸਪਤਾਲ ਭੇਜਿਆ ਗਿਆ। ਸਟੇਟ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਪੱਛਮ ਵੱਲ ਜਾਣ ਵਾਲੀ ਸੜਕ ਨੂੰ ਸ਼ਾਮ ਤੱਕ ਬੰਦ ਕੀਤਾ ਗਿਆ ਅਤੇ ਆਵਾਜਾਈ ਨੂੰ ਅੱਠ ਮੀਲ ਤੱਕ ਇੱਕ ਦਿਸ਼ਾ 'ਚ ਕੰਟਰੋਲ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News