ਯੂ.ਕੇ. ''ਚ ਵਿਜ਼ਿਟਰ ਵੀਜ਼ੇ ''ਤੇ ਜਾਣ ਵਾਲਿਆਂ ''ਚ ਭਾਰਤੀ ਸਭ ਤੋਂ ਮੋਹਰੀ

08/23/2019 7:01:26 PM

ਲੰਡਨ/ਨਵੀਂ ਦਿੱਲੀ (ਏਜੰਸੀ)- ਯੂ.ਕੇ. ਆਫਿਸ ਦੀ ਨੈਸ਼ਨਲ ਸਟੈਟਿਕਸ ਨੇ ਇਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਪਿਛਲੇ 12 ਮਹੀਨਿਆਂ ਵਿਚ ਲਗਭਗ 5 ਲੱਖ ਭਾਰਤੀਆਂ ਨੇ ਯੂ.ਕੇ. ਵਿਚ ਵਿਜ਼ਿਟ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੂਨ 2019 ਤੱਕ ਯੂ.ਕੇ. ਵਿਚ ਵਿਜ਼ਿਟਰ ਵੀਜ਼ੇ 'ਤੇ ਕੁਲ 503000 ਭਾਰਤੀ ਆਏ ਹਨ। ਵਿਜ਼ਿਟਰ ਵੀਜ਼ੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 11 ਫੀਸਦੀ ਦਾ ਵਾਧਾ ਹੋਇਆ ਹੈ। ਯੂ.ਕੇ. ਆਫਿਸ ਦੇ ਨੈਸ਼ਨਲ ਸਟੈਟਿਕਸ ਵਲੋਂ ਹਰੇਕ ਤਿੰਨ ਮਹੀਨਿਆਂ ਬਾਅਦ ਇਹ ਰਿਪੋਰਟ ਜਾਰੀ ਕੀਤੀ ਜਾਂਦੀ ਹੈ।

PunjabKesari

ਇਸ ਵਿਚ ਇਹ ਵੀ ਪਤਾ ਲੱਗਾ ਹੈ ਕਿ ਯੂ.ਕੇ. ਵਿਚ ਵਿਜ਼ਿਟਰ ਵੀਜ਼ੇ 'ਤੇ ਆਏ ਲੋਕਾਂ ਵਿਚ ਸਿਰਫ ਭਾਰਤ ਅਤੇ ਚੀਨ ਦੇ 49 ਫੀਸਦੀ ਨਾਗਰਿਕ ਹਨ। ਯੂਕੇ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 42 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਵਿਜ਼ਟਰ ਵੀਜ਼ੇ ਤੋਂ ਇਲਾਵਾ, ਤਕਰੀਬਨ 22,000 ਭਾਰਤੀ ਨਾਗਰਿਕਾਂ ਨੇ ਜੂਨ 2019 ਤੱਕ ਟੀਅਰ 4 (ਸਟੱਡੀ) ਵੀਜ਼ਾ ਪ੍ਰਾਪਤ ਕੀਤਾ। ਪਿਛਲੇ ਸਾਲ ਇਹ ਲਗਭਗ 15,000 ਸੀ। ਯੂਕੇ ਵਿਚ ਪੜ੍ਹ ਰਹੇ ਭਾਰਤੀਆਂ ਦੀ ਗਿਣਤੀ 3 ਸਾਲਾਂ ਵਿਚ ਲਗਭਗ ਦੁੱਗਣੀ ਹੋ ਗਈ ਹੈ ਅਤੇ ਹੁਣ 2011 ਤੋਂ ਉੱਚੇ ਪੱਧਰ ਤੇ ਹੈ। ਭਾਰਤੀ ਨਾਗਰਿਕਾਂ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਵਧੇਰੇ ਹੁਨਰਮੰਦ ਵਰਕ ਵੀਜ਼ਾ ਮਿਲਦੇ ਰਹਿੰਦੇ ਹਨ, ਜੋ ਵਿਸ਼ਵ ਪੱਧਰ 'ਤੇ ਦਿੱਤੇ ਗਏ ਟੀਅਰ 2 ਵੀਜ਼ਾ ਵਿਚੋਂ 52 ਫੀਸਦੀ ਬਣਦੇ ਹਨ। 56,000 ਤੋਂ ਵੱਧ ਭਾਰਤੀਆਂ ਨੂੰ ਹੁਨਰਮੰਦ ਵਰਕ ਵੀਜ਼ਾ ਮਿਲੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 5 ਫੀਸਦੀ ਦਾ ਵਾਧਾ ਹੋਇਆ ਹੈ।

ਭਾਰਤ 'ਚ ਯੂ.ਕੇ ਦੇ ਹਾਈ ਕਮਿਸ਼ਨਰ ਸਰ ਡੋਮਿਨਿਕ ਅਸਕਿਥ ਦਾ ਕੀ ਹੈ ਕਹਿਣਾ-
ਇਨ੍ਹਾਂ ਅੰਕੜਿਆਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਯੂਕੇ-ਭਾਰਤ ਦੇ ਸਬੰਧਾਂ ਲਈ ਬਹੁਤ ਚੰਗੀ ਗੱਲ ਹੈ ਜਿਸ ਨਾਲ ਇਹ ਵੀ ਦਰਸਾਉਂਦਾ ਹੈ ਕਿ ਯੂਕੇ ਭਾਰਤੀਆਂ ਲਈ ਕੰਮ ਕਰਨ, ਅਧਿਐਨ ਕਰਨ ਅਤੇ ਛੁੱਟੀਆਂ ਮਨਾਉਣ ਲਈ ਸਵਾਗਤਯੋਗ ਥਾਂ ਬਣਦਾ ਜਾ ਰਿਹਾ ਹੈ। ਇੰਝ ਜਾਪਦਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਕ੍ਰਿਕਟ ਵਿਸ਼ਵ ਕੱਪ ਲਈ ਬ੍ਰਿਟੇਨ ਦੀ ਯਾਤਰਾ ਕਰਨ ਵਾਲੇ ਭਾਰਤੀ ਪ੍ਰਸ਼ੰਸਕਾਂ ਦੀ ਗਿਣਤੀ ਸਾਡੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਸੀ ਅਤੇ ਮੈਨੂੰ ਉਮੀਦ ਹੈ ਕਿ ਭਵਿੱਖ ਵਿਚ ਭਾਰਤ ਤੋਂ ਵੀ ਵਧੇਰੇ ਯਾਤਰੀ ਆਉਣਗੇ। ਜਿੰਨੇ ਜ਼ਿਆਦਾ ਭਾਰਤੀ ਆਉਂਦੇ ਹਨ, ਸਾਡੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਰਿਸ਼ਤੇ ਬਣਦੇ ਜਾ ਰਹੇ ਹਨ। ਮੈਂ ਇਸ ਪ੍ਰਭਾਵਸ਼ਾਲੀ ਰਿਕਾਰਡ ਨੂੰ ਇੰਝ ਹੀ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।”


Sunny Mehra

Content Editor

Related News