ਰੂਸ-ਯੂਕ੍ਰੇਨ ਜੰਗ ਦੇ 500 ਦਿਨ ਪੂਰੇ, ਰਾਸ਼ਟਰਪਤੀ ਜੇਲੇਂਸਕੀ ਨੇ ਆਪਣੇ ਫੌਜੀਆਂ ਦੀ ਪਿੱਠ ਥਾਪੜੀ
Sunday, Jul 09, 2023 - 12:55 PM (IST)
ਕੀਵ (ਭਾਸ਼ਾ) - ਰੂਸ-ਯੂਕ੍ਰੇਨ ਜੰਗ ਨੂੰ ਸ਼ਨੀਵਾਰ ਨੂੰ 500 ਦਿਨ ਪੂਰੇ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਇਸ ਦਿਨ ਨੂੰ ਦਰਸਾਉਂਦੇ ਹੋਏ ਕਾਲਾ ਸਾਗਰ ਟਾਪੂ ਤੋਂ ਇਕ ਵੀਡੀਓ ’ਚ ਦੇਸ਼ ਦੇ ਫੌਜੀਆਂ ਦੀ ਸ਼ਲਾਘਾ ਕੀਤੀ, ਜੋ ਰੂਸੀ ਹਮਾਵਰਾਂ ਦਾ ਡਟ ਕੇ ਸਾਹਮਣਾ ਕਰ ਰਹੇ ਹਨ।
ਸਨੇਕ ਆਈਲੈਂਡ ਤੋਂ ਜੇਲੇਂਸਕੀ ਨੇ ਟਾਪੂ ਲਈ ਲੜਨ ਵਾਲੇ ਯੂਕ੍ਰੇਨੀ ਫੌਜੀਆਂ ਅਤੇ ਦੇਸ਼ ਦੇ ਹੋਰ ਸਾਰੇ ਰੱਖਿਅਕਾਂ ਲਈ ਸਨਮਾਨ ਭੇਟ ਕਰਦੇ ਹੋਏ ਕਿਹਾ ਕਿ ਦੀਪ ’ਤੇ ਕੰਟਰੋਲ ਮੁੜ ਹਾਸਲ ਕਰਨਾ ਇਸ ਗੱਲ ਦਾ ਇਕ ਵੱਡਾ ਸਬੂਤ ਹੈ ਕਿ ਯੂਕ੍ਰੇਨ ਆਪਣੇ ਖੇਤਰ ਦੇ ਹਰ ਿਹੱਸੇ ਨੂੰ ਫਿਰ ਤੋਂ ਹਾਸਲ ਕਰ ਲਵੇਗਾ। ਜੇਲੇਂਸਕੀ ਨੇ ਕਿਹਾ ਕਿ ਮੈਂ ਇੱਥੇ ਜਿੱਤ ਦੇ ਇਸ ਸਥਾਨ ਤੋਂ ਇਨ੍ਹਾਂ 500 ਦਿਨਾਂ ਲਈ ਸਾਡੇ ਹਰੇਕ ਫੌਜੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ : McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ
ਰੂਸੀ ਫੌਜ ਨੇ 24 ਫਰਵਰੀ 2022 ਨੂੰ ਯੂਕ੍ਰੇਨ ’ਤੇ ਹਮਲਾ ਸ਼ੁਰੂ ਕਰਨ ਦੇ ਦਿਨ ਇਸ ਟਾਪੂ ’ਤੇ ਕਬਜ਼ਾ ਕਰ ਲਿਆ ਸੀ। ਦੀਪ ’ਤੇ ਕਬਜ਼ੇ ਪਿੱਛੋਂ ਯੂਕ੍ਰੇਨੀ ਫੌਜ ਨੇ ਰੂਸੀ ਗੈਰੀਸਨ ’ਤੇ ਭਾਰੀ ਬੰਬਾਰੀ ਕੀਤੀ ਸੀ, ਜਿਸ ਨਾਲ ਰੂਸੀਆਂ ਨੂੰ 30 ਜੂਨ 2022 ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਸੀ।
ਉਧਰ, ਯੂਕ੍ਰੇਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲਾ ਨੇ ਕਿਹਾ ਕਿ ਸ਼ਨੀਵਾਰ ਤੜਕੇ ਲਾਈਮਨ ਸ਼ਹਿਰ ’ਤੇ ਰੂਸੀ ਰਾਕੇਟ ਹਮਲੇ ’ਚ 8 ਨਾਗਰਿਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।
ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਆਪਣੇ ਨਵੇਂ ਖੁਫੀਆ ਅਪਡੇਟ ’ਚ ਕਿਹਾ ਕਿ ਪੂਰਬੀ ਸ਼ਹਿਰ ਬਖਮੁਤ, ਜਿਸ ’ਤੇ ਮਈ ’ਚ ਰੂਸੀਆਂ ਨੇ ਕਬਜ਼ਾ ਕਰ ਲਿਆ ਸੀ, ਉੱਥੇ ਪਿਛਲੇ ਹਫਤੇ ’ਚ ਸਭ ਤੋਂ ਤੇਜ਼ ਲੜਾਈ ਦੇਖੀ ਗਈ। ਸ਼ਨੀਵਾਰ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਫਾਇਰਿੰਗ ਰੇਂਜ ਦਾ ਦੌਰਾ ਕਰਦੇ ਹੋਏ ਦਿਖਾਇਆ ਗਿਆ, ਜਿੱਥੇ ਸਵੈਸੇਵਕ ਫੌਜੀਆਂ ਨੂੰ ਟ੍ਰੇਂਡ ਕੀਤਾ ਜਾ ਰਿਹਾ ਹੈ। ਇਹ ਯਾਤਰਾ ਭਾੜੇ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਵਲੋਂ ਸ਼ੁਰੂ ਕੀਤੀ ਗਈ ਅਸਫਲ ਬਗਾਵਤ ਦੇ ਦੋ ਹਫਤੇ ਬਾਅਦ ਕੀਤੀ ਹੈ।
ਇਹ ਵੀ ਪੜ੍ਹੋ : SEBI ਨੇ ਇਸ ਕੰਪਨੀ 'ਤੇ ਲਗਾਇਆ 1 ਕਰੋੜ ਦਾ ਜੁਰਮਾਨਾ, FPI ਨਿਯਮਾਂ ਦੀ ਕੀਤੀ ਉਲੰਘਣਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711