ਇਜ਼ਰਾਈਲ : 50 ਫੀਸਦੀ ਨਾਗਰਿਕਾਂ ਨੂੰ ਲੱਗੀਆਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ, ਸਿਹਤ ਮੰਤਰੀ ਨੇ ਦਿੱਤੀ ਵਧਾਈ
Thursday, Mar 25, 2021 - 09:28 PM (IST)
ਤੇਲ ਅਵੀਵ-ਇਜ਼ਰਾਈਲ 'ਚ ਕੋਰੋਨਾ ਵਾਇਰਸ ਵੈਕਸੀਨ ਨੂੰ ਬਿਹਤਰ ਪ੍ਰਤੀਕਿਰਿਆ ਮਿਲਦੀ ਦਿਖ ਰਹੀ ਹੈ। ਖਬਰ ਹੈ ਕਿ ਦੇਸ਼ ਦੇ 50 ਫੀਸਦੀ ਨਾਗਰਿਕਾਂ ਨੂੰ ਕੋਵਿਡ-19 ਵਿਰੁੱਧ ਵੈਕਸੀਨ ਦੀਆਂ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰੀ ਯੂਲੀ ਐਡਲਸਟੇਨ ਨੇ ਦਿੱਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲੇ ਇਕ ਸਾਲ ਤੋਂ ਵਧੇਰੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਹਾਲਾਂਕਿ, ਵਧੀਆ ਖਬਰ ਹੈ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ
ਸਿਹਤ ਮੰਤਰੀ ਐਡਲਸਟੇਨ ਨੇ ਟਵੀਟਰ 'ਤੇ ਲਿਖਿਆ ਕਿ ਦੇਸ਼ ਨੇ ਇਜ਼ਰਾਈਲੀ ਨਾਗਰਿਕਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ 'ਚ 50 ਫੀਸਦੀ ਦਾ ਅੰਕੜਾ ਪ੍ਰਾਪਤ ਕਰ ਲਿਆ ਹੈ। ਇਸ ਉਪਲੱਬਧੀ 'ਤੇ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਐਡਲਸਟੇਨ ਨੇ ਲਿਖਿਆ ਕਿ ਇਜ਼ਰਾਈਲ ਕੋਰੋਨਾ ਵਾਇਰਸ ਨੂੰ ਹਰਾ ਰਿਹਾ ਹੈ। ਹੁਣ ਜੋ ਸਿਰਫ ਬਚਿਆ ਹੈ ਉਹ ਹੈ ਹੁਕਮਾਂ ਦਾ ਪਾਲਣ ਕਰਨਾ ਤਾਂ ਕਿ ਕੋਰੋਨਾ ਵਾਇਰਸ ਦੁਬਾਰਾ ਪਰਤ ਕੇ ਨਾ ਆ ਸਕੇ। ਇਜ਼ਰਾਈਲ 'ਚ ਬੀਤੇ ਸਾਲ ਹੀ ਵੈਕਸੀਨ ਲਵਾਉਣ ਦੀ ਸ਼ੁਰੂਆਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ-ਕੋਰੋਨਾ ਨੂੰ ਕਾਬੂ ਕਰਨ 'ਚ ਬ੍ਰਾਜ਼ੀਲ ਫੇਲ, ਭੜਕੇ ਗਵਰਨਰ ਨੇ ਰਾਸ਼ਟਰਪਤੀ ਨੂੰ ਦੱਸਿਆ 'ਮਾਨਸਿਕ ਰੋਗੀ'
ਸਮਾਚਾਰ ਏਜੰਸੀ ਮੁਤਾਬਕ ਸਿਹਤ ਮੰਤਰਾਲਾ ਦਾ ਡਾਟਾ ਦੱਸਦਾ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ 50 ਲੱਖ ਭਾਵ 55 ਫੀਸਦੀ ਤੋਂ ਵਧੇਰੇ ਜਨਤਾ ਨੂੰ ਦਿੱਤੀ ਜਾ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕਰੀਬ 44 ਲੱਖ ਲੋਕ ਟੀਕੇ ਦੀ ਦੂਜੀ ਡੋਜ਼ ਵੀ ਪ੍ਰਾਪਤ ਕਰ ਚੁੱਕੇ ਹਨ। ਇਹ ਆਬਾਦੀ ਦਾ ਕਰੀਬ 50 ਫੀਸਦੀ ਹੈ। 20 ਦਸੰਬਰ ਤੋਂ ਵੈਕਸੀਨ ਲਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲਾ ਇਜ਼ਰਾਈਲ ਦੁਨੀਆ 'ਚ ਸਭ ਤੋਂ ਜਲਦੀ ਵੈਕਸੀਨ ਪ੍ਰਕਿਰਿਆ ਸ਼ੁਰੂ ਕਰਨ ਵਾਲਾ ਦੇਸ਼ ਹੈ। ਦੇਸ਼ 'ਚ ਫਿਲਹਾਲ ਫਾਈਜ਼ਰ ਦੀ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।