ਪਾਕਿਸਤਾਨ ''ਚ ਬੱਸ-ਵੈਨ ਦੀ ਟੱਕਰ ਨਾਲ 5 ਲੋਕਾਂ ਦੀ ਮੌਤ, 9 ਜ਼ਖਮੀ

Sunday, Jul 10, 2022 - 12:08 PM (IST)

ਪਾਕਿਸਤਾਨ ''ਚ ਬੱਸ-ਵੈਨ ਦੀ ਟੱਕਰ ਨਾਲ 5 ਲੋਕਾਂ ਦੀ ਮੌਤ, 9 ਜ਼ਖਮੀ

ਪੇਸ਼ਾਵਰ-ਦੱਖਣੀ ਪੱਛਮੀ ਪਾਕਿਸਤਾਨ ਦੇ ਲਾਸਬੇਲਾ ਜ਼ਿਲ੍ਹੇ 'ਚ ਬੱਸ ਅਤੇ ਵੈਨ ਦੇ ਵਿਚਕਾਰ ਟੱਕਰ ਹੋਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 
ਇਕ ਸਮਾਚਾਰ ਏਜੰਸੀ ਮੁਤਾਬਕ ਹਾਦਸਾ ਜ਼ਿਲ੍ਹੇ ਦੇ ਵਾਂਡਰ ਇਲਾਕੇ ਦੇ ਕੋਲ ਉਸ ਸਮੇਂ ਹੋਈ ਜਦੋਂ ਉਲਟ ਦਿਸ਼ਾ ਤੋਂ ਆ ਰਹੇ ਵਾਹਨ ਤੇਜ਼ ਗਤੀ ਦੇ ਕਾਰਨ ਇਕ-ਦੂਜੇ ਨਾਲ ਟਕਰਾ ਗਏ। ਬਚਾਅ ਕਰਮਚਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਪਹਿਲੇ ਸ਼ੁਰੂਆਤੀ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।  
ਬਾਅਦ 'ਚ ਉਨ੍ਹਾਂ ਨੇ ਅੱਗੇ ਦੇ ਇਲਾਜ ਲਈ ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਕਚਾਰੀ ਰੈਫਰ ਕਰ ਦਿੱਤਾ ਗਿਆ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਬੱਸ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਤੋਂ ਕਰਾਚੀ ਜਾ ਰਹੀ ਸੀ, ਜਦੋਂ ਵੈਨ ਕਰਾਚੀ ਤੋਂ ਪ੍ਰਾਂਤ ਦੇ ਖੂਜਦਾਰ ਸ਼ਹਿਰ ਦੇ ਵੱਲ ਜਾ ਰਹੀ ਸੀ।


author

Aarti dhillon

Content Editor

Related News