ਉੱਤਰੀ ਮੈਕਸੀਕੋ ਦੀ ਸਰਹੱਦ ''ਤੇ ਹੋਈ ਗੋਲੀਬਾਰੀ ''ਚ 5 ਲੋਕਾਂ ਦੀ ਮੌਤ

Saturday, Jun 03, 2017 - 11:44 AM (IST)

ਮੈਕਸੀਕੋ ਸਿਟੀ— ਉੱਤਰੀ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਰੇਨੋਸਾ 'ਚ ਗੋਲੀਬਾਰੀ ਅਤੇ ਝੜਪ ਦੀ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ। ਤਮੌਲੀਪਸ ਸੂਬੇ ਦੇ ਸੁਰੱਖਿਆ ਬੁਲਾਰੇ ਨੇ ਮ੍ਰਿਤਕਾਂ ਦੀ ਪਛਾਣ ਜਾਂ ਮੌਤਾਂ ਦੀ ਸਥਿਤੀ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਬੁਲਾਰੇ ਨੇ ਟਵਿੱਟਰ ਅਕਾਊਂਟ ਤੋਂ ਸ਼ਹਿਰ ਦੀਆਂ ਕਈ ਥਾਵਾਂ 'ਤੇ ਲਾਸ਼ਾਂ ਮਿਲਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਸ਼ੁੱਕਰਵਾਰ (2 ਜੂਨ) ਨੂੰ ਅਧਿਕਾਰੀਆਂ ਨੇ ਗੋਲੀਬਾਰੀ ਅਤੇ ਵਾਹਨਾਂ ਦੇ ਕਾਫਿਲੇ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਦਿੱਤੀ ਸੀ। ਇਹ ਵੀ ਸੂਚਨਾ ਦਿੱਤੀ ਗਈ ਸੀ ਕਿ ਇਕ ਫੌਜੀ ਗਸ਼ਤ ਦਲ 'ਤੇ ਹਮਲੇ ਦੇ ਬਾਅਦ ਇਕ ਸ਼ੱਕੀ ਜ਼ਖਮੀ ਹੋ ਗਿਆ ਸੀ।


Related News