ਪੋਰਟਲੈਂਡ 'ਚ ਹਿੰਸਾ ਦੇ ਦੋਸ਼ 'ਚ 5 ਲੋਕ ਗ੍ਰਿਫਤਾਰ
Thursday, May 27, 2021 - 01:01 AM (IST)
ਪੋਰਟਲੈਂਡ-ਅਮਰੀਕਾ 'ਚ ਜਾਰਜ ਫਲਾਇਡ ਦੀ ਹੱਤਿਆ ਦੀ ਘਟਨਾ ਦਾ ਇਕ ਸਾਲ ਪੂਰਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਲਈ ਪੋਰਟਲੈਂਡ 'ਚ ਲੋਕਾਂ ਦੇ ਦੋ ਸਮੂਹ ਇਕੱਠੇ ਹੋਏ ਅਤੇ ਇਸ ਦੌਰਾਨ ਹਿੰਸਾ ਦੇ ਦੋਸ਼ 'ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਲੋਕਾਂ ਦੇ ਇਕ ਸਮੂਹ ਨੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਦਕਿ ਇਕ ਹੋਰ ਸਮੂਹ ਹਿੰਸਾ 'ਤੇ ਉਤਰ ਆਇਆ।
ਇਹ ਵੀ ਪੜ੍ਹੋ-'ਕੋਰੋਨਾ ਦੇ ਸ਼ੁਰੂਆਤੀ ਜਾਂਚ ਦੀਆਂ ਕੋਸ਼ਿਸ਼ਾਂ ਵਧਾਉਣ ਅਮਰੀਕੀ ਖੁਫੀਆ ਏਜੰਸੀਆਂ'
ਭੀੜ ਨੇ ਅੱਗ ਲੱਗਾ ਦਿੱਤੀ, ਖਿੜਕੀਆਂ ਤੋੜ ਦਿੱਤੀਆਂ ਅਤੇ ਅਧਿਕਾਰੀਆਂ 'ਤੇ ਚੀਜ਼ਾਂ ਸੁੱਟੀਆਂ। ਇਸ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਕੁਝ ਲੋਕਾਂ ਨੇ ਮੁਲਟਨੋਮਾਹ ਕਾਊਂਟੀ ਜਸਟਿਸ ਸੈਂਟਰ 'ਤੇ ਕਚਰੇ ਦੇ ਡਿੱਬੇ ਨੂੰ ਸੁੱਟਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਇਸ ਐਕਟ ਨੂੰ ਗੈਰ-ਕਾਨੂੰਨੀ ਠਹਿਰਾਇਆ ਅਤੇ ਅੱਗ ਬੁਝਾਉਣ ਲਈ ਫਾਇਗ ਬ੍ਰਿਗੇਡ ਦੀਆਂ ਗੱਡੀਆਂ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
ਬਿਆਨ 'ਚ ਕਿਹਾ ਗਿਆ ਹੈ ਕਿ ਭੀੜ 'ਚ ਸ਼ਾਮਲ ਕੁਝ ਲੋਕਾਂ ਨੇ ਅਧਿਕਾਰੀਆਂ 'ਤੇ ਜਮੇ ਹੋਏ ਪਾਣੀ ਦੀਆਂ ਬੋਲਤਾਂ, ਕੱਚ ਦੀਆਂ ਬੋਲਤਾਂ, ਆਂਡੇ ਸੁੱਟੇ। ਮਈ 2020 'ਚ ਫਲਾਈਡ ਦੀ ਮੌਤ ਤੋਂ ਬਾਅਦ ਪਿਛਲੇ ਸਾਲ ਲੋਕਾਂ ਨੇ ਪੋਰਟਲੈਂਡ 'ਚ 100 ਦਿਨਾਂ ਤੋਂ ਵਧੇਰੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਅਮਰੀਕਾ 'ਚ ਪੁਲਸ ਹਿਰਾਸਤ 'ਚ ਇਕ ਗੈਰ-ਗੋਰੇ ਵਿਅਕਤੀ ਦੀ ਮੌਤ 'ਤੇ ਗੁੱਸੇ 'ਚ ਆਏ ਲੋਕਾਂ ਨੇ ਨਸਲੀ ਬੇਇਨਸਾਫੀ ਅਤੇ ਪੁਲਸ ਦੀ ਬੇਰਹਿਮੀ ਵਿਰੁੱਧ ਪ੍ਰਦਰਸ਼ਨ ਕੀਤੇ ਸਨ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਅਮਰੀਕਾ ਨੇ ਚੀਨ 'ਤੇ ਫਿਰ ਬਣਾਇਆ ਪਾਰਦਰਸ਼ੀ ਜਾਂਚ ਦਾ ਦਬਾਅ, WHO ਤੋਂ ਵੀ ਮੰਗ ਮਦਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।