ਪਾਕਿਸਤਾਨ ’ਚ ਫਸੇ 450 ਭਾਰਤੀ ਨਾਗਰਿਕ ਵਾਪਸ ਘਰ ਪਰਤੇ

Tuesday, Jun 29, 2021 - 02:54 PM (IST)

ਪਾਕਿਸਤਾਨ ’ਚ ਫਸੇ 450 ਭਾਰਤੀ ਨਾਗਰਿਕ ਵਾਪਸ ਘਰ ਪਰਤੇ

ਲਾਹੌਰ (ਵਾਰਤਾ) : ਕੋਵਿਡ-19 ਕਾਰਨ ਸਰਹੱਦ ਬੰਦ ਹੋਣ ਕਾਰਨ ਪਾਕਿਸਤਾਨ ’ਚ ਫਸੇ 450 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸੋਮਵਾਰ ਨੂੰ ਸਵਦੇਸ਼ ਭੇਜ ਦਿੱਤਾ ਗਿਆ। ਪਾਕਿਸਤਾਨ ਦੇ ਸਮਾਚਾਰ ਪੱਤਰ ਡੋਨ ਦੀ ਰਿਪੋਰਟ ਮੁਤਾਬਕ ਕੋਰੋਨਾ ਪਾਬੰਦੀਆਂ ਤਹਿਤ ਪਾਕਿਸਤਾਨ ਨੇ ਮਾਰਚ 2020 ਵਿਚ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ, ਜਿਸ ਕਾਰਨ ਭਾਰਤੀ ਨਾਗਰਿਕ ਇੱਥੋਂ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਹੋਏ ਸਨ। ਉਂਝ ਖ਼ਾਸ ਵਿਵਸਥਾ ਤਹਿਤ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਜਥੇ ਨੂੰ ਸਮੇਂ-ਸਮੇਂ ’ਤੇ ਸਵਦੇਸ਼ ਭੇਜਿਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 'ਚ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 100 ਚੋਂ 100 ਅੰਕ

ਸੋਮਵਾਰ ਨੂੰ ਭਾਰਤ ਪਰਤਣ ਵਾਲਿਆਂ ਵਿਚ ਕਸ਼ਮੀਰੀ ਵਿਦਿਆਰਥੀ ਵੀ ਸ਼ਾਮਲ ਸਨ ਜੋ ਪਾਕਿਸਤਾਨੀ ਵਿੱਦਿਅਕ ਅਦਾਰਿਆਂ ਵਿਚ ਪੇਸ਼ੇਵਰ ਪਾਠਕ੍ਰਮ ਕਰ ਰਹੇ ਸਨ। ਭਾਰਤੀ ਨਾਗਰਿਕਾਂ ਦੇ ਪਰਤਣ ਦੀ ਪ੍ਰਕਿਰਿਆ ਸਵੇਰੇ 11 ਵਜੇ ਸ਼ੁਰੂ ਹੋਈ ਜੋ ਦਿਨ ਭਰ ਚੱਲਦ ਰਹੀ। ਉਨ੍ਹਾਂ ਨੂੰ ਖ਼ਾਸ ਸੁਰੱਖਿਆ ਦਰਮਿਆਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਾਘਾ ਸਰਹੱਦ ’ਤੇ ਪਹੁੰਚਾਇਆ ਗਿਆ। ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨੇ 405 ਭਾਰਤੀ ਨਾਗਰਿਕਾਂ, 48 ਐਨ.ਓ.ਆਰ.ਆਈ. (ਭਾਰਤ ਪਰਤਣ ਵਿਚ ਕੋਈ ਇਤਰਾਜ਼ ਨਹੀਂ) ਵੀਜ਼ਾ ਧਾਰਕਾਂ ਅਤੇ ਐਨ.ਓ.ਆਰ.ਆਈ. ਵੀਜ਼ਾ ਧਾਰਕਾਂ ਦੇ 8 ਰਿਸ਼ਤੇਦਾਰਾਂ ਨੂੰ ਪਾਕਿਸਤਾਨ ਤੋਂ ਭਾਰਤ ਭੇਜੇ ਜਾਣ ਦੀ ਵਿਵਸਥਾ ਕੀਤੀ ਸੀ।

ਇਹ ਵੀ ਪੜ੍ਹੋ: ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ ਸੱਚ! ਕਿਹਾ- ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News