ਪਾਕਿਸਤਾਨ ਦੇ ਬਲੋਚਿਸਤਾਨ ’ਚ 450 ਤੋਂ ਜ਼ਿਆਦਾ ਸਰਕਾਰੀ ਹਸਪਤਾਲ ਦੀ ਸਿਰਫ਼ ਕਾਗਜ਼ਾਂ ’ਚ ਹੋਂਦ
Tuesday, Jun 13, 2023 - 12:44 AM (IST)
ਗੁਰਦਾਸਪੁਰ (ਵਿਨੋਦ)-ਪਾਕਿਸਤਾਨ ’ਚ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਕਮਾਲ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਬਲੋਚਿਸਤਾਨ ਵਿਚ ਇਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਲੋਕਾਂ ਦੀ ਸਿਹਤ ਸਹੂਲਤ ਸਿਰਫ਼ ਕਾਗਜ਼ਾਂ ’ਚ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ’ਚ 1661 ਸਰਕਾਰੀ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ ਅਤੇ ਪੇਂਡੂ ਸਿਹਤ ਕੇਂਦਰ ਫਾਈਲਾਂ ਵਿਚ ਕੰਮ ਕਰਦੇ ਹਨ ਅਤੇ ਇਨ੍ਹਾਂ ਸਰਕਾਰੀ ਹਸਪਤਾਲਾਂ ਨੇ ਸਰਕਾਰੀ ਡਾਕਟਰ ਅਤੇ ਹੋਰ ਕਰਮਚਾਰੀ ਵੀ ਤਾਇਨਾਤ ਹਨ ਪਰ ਬੀਤੇ ਸਮੇਂ ਵਿਚ ਜਾਂਚ ’ਚ ਪਾਇਆ ਗਿਆ ਕਿ 450 ਤੋਂ ਜ਼ਿਆਦਾ ਸਰਕਾਰੀ ਹਸਪਤਾਲ ਅਜਿਹੇ ਬਲੋਚਿਸਤਾਨ ’ਚ ਚੱਲ ਰਹੇ ਹਨ, ਜਿਨ੍ਹਾਂ ਦੀ ਹੋਂਦ ਸਿਰਫ ਫਾਈਲਾਂ ਤੱਕ ਸੀਮਤ ਹੈ, ਜਦਕਿ ਇਨ੍ਹਾਂ ਫਾਈਲਾਂ ’ਚ ਚੱਲ ਰਹੇ ਸਰਕਾਰੀ ਹਸਪਤਾਲਾਂ ਦੇ ਵਿਧੀਵਤ ਢੰਗ ਨਾਲ ਡਾਕਟਰ, ਪੈਰਾ ਮੈਡੀਕਲ ਸਟਾਫ ਤੇ ਹੋਰ ਕਰਮਚਾਰੀ ਵੀ ਤਾਇਨਾਤ ਹਨ।
ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼
ਹੈਰਾਨੀ ਦੀ ਗੱਲ ਇਹ ਹੈ ਕਿ ਫਾਈਲਾਂ ’ਚ ਚੱਲ ਰਹੇ ਹਸਪਤਾਲਾਂ ’ਚ ਜ਼ਿਆਦਾਤਰ ਹਸਪਤਾਲ ਸ਼ਹਿਰਾਂ ’ਚ ਹਨ। ਇਨ੍ਹਾਂ ਹਸਪਤਾਲਾਂ ’ਚ ਤਾਇਨਾਤ ਡਾਕਟਰ ਤਨਖ਼ਾਹ ਤਾਂ ਸਰਕਾਰ ਤੋਂ ਲੈ ਰਹੇ ਹਨ, ਜਦਕਿ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹੇ ਹੋਏ ਹਨ। ਸਾਲਾਂ ਤੋਂ ਇਹ ਲੋਕ ਸਰਕਾਰ ਤੋਂ ਬਿਨਾਂ ਕੰਮ ਕੀਤੇ ਤਨਖ਼ਾਹ ਲੈ ਰਹੇ ਹਨ ਅਤੇ ਅਜਿਹੇ ਕਰਮਚਾਰੀਆਂ ਦੀ ਕੁੱਲ ਗਿਣਤੀ 2 ਹਜ਼ਾਰ ਤੋਂ ਜ਼ਿਆਦਾ ਹੈ। ਇਨ੍ਹਾਂ ਹਸਪਤਾਲਾਂ ਦੇ ਨਾਂ ’ਤੇ ਦਵਾਈਆਂ ਵੀ ਸਮੇਂ-ਸਮੇਂ ਜਾਰੀ ਹੁੰਦੀਆਂ ਹਨ ਅਤੇ ਉਹ ਕਿੱਥੇ ਜਾਂਦੀਆਂ ਹਨ, ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ। ਸਰਕਾਰ ਨੇ ਇਸ ਸਬੰਧੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।