ਕੈਨੇਡਾ ’ਚ 119 ਵਾਹਨ ਚੋਰਾਂ ਦੀ ਸੂਚੀ ’ਚ 43 ਪੰਜਾਬੀ, ਡਰੱਗ ਰੈਕੇਟ ਦੇ ਦੋਸ਼ੀਆਂ ’ਚ 40 ਫੀਸਦੀ ਪੰਜਾਬੀ ਮੂਲ ਦੇ

Sunday, Apr 30, 2023 - 12:36 PM (IST)

ਜਲੰਧਰ (ਇੰਟ.)-  ਕੈਨੇਡਾ ਵਿਚ ਜਿਥੇ ਭਾਰਤੀ ਮੂਲ ਦੇ ਪੰਜਾਬੀ ਉਥੋਂ ਦੇ ਵਿਕਾਸ ਅਤੇ ਆਰਥਿਕਤਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ, ਉਥੇ ਦੂਸਰੇ ਪਾਸੇ ਇਹ ਦੇਸ਼ ਅਪਰਾਧਿਕ ਪ੍ਰਵਿਰਤੀ ਦੇ ਕੁਝ ਪੰਜਾਬੀਆਂ ਦੀ ਪਨਾਹਗਾਹ ਬਣਦਾ ਜਾ ਿਰਹਾ ਹੈ ਜੋ ਬਹੁਤ ਹੀ ਸ਼ਰਮਨਾਕ ਹੈ। ਜੇਕਰ ਕੈਨੇਡਾ ਦੀਆਂ ਬੀਤੇ ਸਾਲਾਂ ਵਿਚ ਅਪਰਾਧ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਵੱਡੇ ਅੰਤਰਰਾਸ਼ਟਰੀ ਡਰੱਗਸ ਰੈਕੇਟ ਵਿਚ ਫੜੇ ਗਏ ਪੰਜਾਬੀ ਮੂਲ ਦੇ ਲੋਕਾਂ ਦੀ ਸ਼ਮੂਲੀਅਤ 40 ਫੀਸਦੀ ਦੇ ਕਰੀਬ ਹੈ। 

ਇਹ ਸਿਲਸਿਲਾ ਇਥੇ ਨਹੀਂ ਰੁਕਿਆ ਹੁਣ ਕੈਨੇਡਾ ਦੇ ਟੋਰੰਟੋ ਵਿਚ ਪੁਲਸ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ ਕਿ ਕੈਨੇਡਾ ਵਿਚ ਰਹਿ ਰਹੇ ਪੰਜਾਬੀ ਮੂਲ ਦੇ ਲੋਕ ਗੱਡੀਆਂ ਦੀ ਚੋਰੀ ਵਿਚ ਵੀ ਪਿੱਛੇ ਨਹੀਂ ਹਨ। ਪੁਲਸ ਨੇ ਹਾਲ ਹੀ ਵਿਚ ਜੋ ਗੱਡੀ ਚੋਰੀ ਦੇ 119 ਦੋਸ਼ੀਆਂ ਦੀ ਸੂਚੀ ਜਾਰੀ ਕੀਤੀ ਹੈ ਉਸ ਵਿਚ ਲਗਭਗ 43 ਲੋਕ ਪੰਜਾਬੀ ਮੂਲ ਦੇ ਹਨ ਅਤੇ ਸਾਰੇ 314 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪੁਲਸ ਨੇ ਇਨ੍ਹਾਂ ਅਪਰਾਧੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਵੀ ਦਾਅਵਾ ਕੀਤਾ ਹੈ।

ਸ਼ਿਪਮੈਂਟ ਰਾਹੀਂ ਵਿਦੇਸ਼ਾਂ ਵਿਚ ਵੇਚੇ ਸਨ ਵਾਹਨ

ਪੁਲਸ ਦੀ ਜਾਣਕਾਰੀ ਮੁਤਾਬਕ 2019 ਤੋਂ ਬਾਅਦ ਗੱਡੀਆਂ ਦੇ ਚੋਰੀ ਦੇ ਮਾਮਲੇ ਦੁਗਣੇ ਹੋ ਗਏ ਹਨ। ਟੋਰੰਟੋ ਪੁਲਸ ਨੇ ਆਟੋ ਚੋਰੀ ਦੀ ਚੱਲ ਰਹੀ ‘ਪ੍ਰਾਜੈਕਟ ਸਟੈਲੀਅਨ’ ਜਾਂਚ ਦੌਰਾਨ ਅਨੁਮਾਨਿਤ 27 ਮਿਲੀਅਨ ਡਾਲਰ ਭਾਵ 2 ਅਰਬ ਰੁਪਏ ਤੋਂ ਜ਼ਿਆਦਾ ਮੁੱਲ ਦੇ 550 ਤੋਂ ਜ਼ਿਆਦਾ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਚੋਰੀ ਦੇ ਦੋਸ਼ ਲਗਾਉਣ ਵਾਲਿਆਂ ਵਿਚ ਕਲੇਰਿੰਗਟਨ ਅਤੇ ਅਜਾਕਸ ਦੇ ਲੋਕ ਸ਼ਾਮਲ ਹਨ। ਅਪਰਾਧੀਆਂ ਦਾ ਨੈੱਟਵਰਕ ਇੰਨਾ ਖਤਰਨਾਕ ਹੈ ਕਿ ਇਹ ਲੋਕ ਚੋਰੀ ਕੀਤੇ ਵਾਹਨਾਂ ਨੂੰ ਸ਼ਿਪਮੈਂਟ ਰਾਹੀਂ ਦੂਸਰੇ ਦੇਸ਼ਾਂ ਦੇ ਕਾਰ ਬਾਜ਼ਾਰਾਂ ਵਿਚ ਵੇਚਣ ਲਈ ਲਿਜਾਂਦੇ ਸਨ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਇਹ ਲੋਕ ਛੋਟੇ-ਛੋਟੇ ਗਰੁੱਪਸ ਵਿਚ ਕੰਮ ਕਰਦੇ ਸਨ ਪਰ ਵਿਆਪਕ ਤੌਰ ’ਤੇ ਵਿਦੇਸ਼ੀ ਕਾਰ ਬਾਜ਼ਾਰਾਂ ਨਾਲ ਜੁੜੇ ਹੋਏ ਸਨ।

ਦੋਸ਼ੀ ਪੰਜਾਬ ਦੇ ਨਾਮਵਰ ਲੋਕ

ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਪੰਜਾਬੀ ਲੋਕਾਂ ’ਤੇ ਵਾਹਨ ਚੋਰੀ ਦੇ ਦੋਸ਼ ਲੱਗੇ ਹਨ ਉਹ ਨਾਮਵਰ ਲੋਕ ਹਨ। ਜ਼ਾਹਿਰ ਹੈ ਕਿ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਨਾਲ ਇਨ੍ਹਾਂ ਲੋਕਾਂ ਦਾ ਸਬੰਧ ਹੈ, ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਬਹੁਤ ਹੀ ਸਨਮਾਨ ਹੋ ਸਕਦਾ ਹੈ। ਟੋਰੰਟੋ ਪੁਲਸ ਵਲੋਂ ਪੇਸ਼ ਕੀਤੀਆਂ ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੀਆਂ ਹਨ।

27 ਵਿਲੀਅਨ ਡਾਲਰ ਤੋਂ ਜ਼ਿਆਦਾ ਮੁੱਲ ਦੇ ਬਰਾਮਦ 550 ਤੋਂ ਜ਼ਿਆਦਾ ਵਾਹਨ ਚੋਰੀ ਦੇ ਦੋਸ਼ੀਆਂ ਦੀ ਨਾਂ ਅਤੇ ਉਮਰ ਦੀ ਸੂਚੀ...

ਨਿਰਮਲ ਢਿੱਲੋਂ (47) ਕੈਲੇਡੋਨ

ਸੁਖਵਿੰਦਰ ਗਿੱਲ (40) ਵੁੱਡਬ੍ਰਿਜ

ਜਗਜੀਤ ਭਿੰਡਰ (40) ਬ੍ਰੈਮਪਟਨ

ਇਕਬਾਲ ਹੇਅਰ (50) ਟੋਰੰਟੋ

ਪ੍ਰਦੀਪ ਗਰੇਵਾਲ (38) ਬ੍ਰੈਮਪਟਨ

ਜਿਤੇਨ ਪਟੇਲ (31) ਟੋਰੰਟੋ

ਵਰਿੰਦਰ ਕੈਲੇ (32) ਪੱਕਾ ਪਤਾ ਨਹੀਂ

ਗੁਰਵੀਨ ਰਨੌਤੇ (ਔਰਤ) (26) ਬ੍ਰੈਮਪਟਨ

ਰਮਨਪ੍ਰੀਤ ਸਿੰਘ (29) ਮਿਸੀਸਾਗਾ

ਸੁਧਾ ਚੌਹਾਨ (45) ਬ੍ਰੈਮਪਟਨ

ਗਗਨਦੀਪ ਸਿੰਘ (23) ਪੱਕਾ ਪਤਾ ਨਹੀਂ

ਸੰਦੀਪ ਤਾਖਰ (36) ਬ੍ਰੈਮਪਟਨ

ਸਤਵਿੰਦਰ ਗਰੇਵਾਲ (29) ਪੱਕਾ ਪਤਾ ਨਹੀਂ

ਪ੍ਰਿੰਸਦੀਪ ਸਿੰਘ (25) ਬ੍ਰੈਮਪਟਨ

ਅੰਮ੍ਰਿਤ ਕੇ. ਐੱਲ. ਈ. ਆਰ. (28) ਕੈਂਬ੍ਰਿਜ

ਅਜੇ ਕੁਮਾਰ (23) ਪੱਕਾ ਪਤਾ ਨਹੀਂ

ਬਰਸ਼ੀਏ ਖੇਮਨਾਥ ਸਿੰਘ (58) ਟੋਰੰਟੋ

ਸਟੀਵਨ ਸਿੰਘ (21) ਬ੍ਰੈਮਪਟਨ

ਇੰਕਲਾਬ ਸਿੰਘ (26) ਪੱਕਾ ਪਤਾ ਨਹੀਂ

ਜਸਦੀਪ ਜਾਂਡਾ (25) ਮਿਸੀਸਾਗਾ

ਹਰਸ਼ਦੀਪ ਸਿੰਘ (28) ਬ੍ਰੈਮਪਟਨ

ਰਵੀ ਿਸੰਘ (27) ਬ੍ਰੈਮਪਟਨ

ਨਵਜੋਤ ਸਿੰਘ (27) ਬ੍ਰੈਮਪਟਨ

ਦਿਲਜੋਤ ਢਿੱਲੋਂ (24) ਨਿਆਗਰਾ ਫਾਲਸ

ਸੁਨੀਲ ਮਾਸੂਨ (42) ਪੱਕਾ ਪਤਾ ਨਹੀਂ

ਸੁਖਵਿੰਦਰ ਸਿੰਘ (42) ਟੋਰੰਟੋ

ਅਲਮਬੀਰ ਸਿੰਘ (23) ਟੋਰੰਟੋ

ਜਸਰਾਜ ਬੀ. ਆਰ. (18) ਪੱਕਾ ਪਤਾ ਨਹੀਂ

ਮਹਿਕਸ਼ ਸੋਹਲ (18) ਪੱਕਾ ਪਤਾ ਨਹੀਂ

ਹਰਪ੍ਰੀਤ ਿਸੰਘ (35) ਪੱਕਾ ਪਤਾ ਨਹੀਂ

ਮਨਪ੍ਰੀਤ ਗਿੱਲ (36) ਬ੍ਰੈਮਪਟਨ

ਮਨਦੀਪ ਐੱਸ. ਤੂਰ (44) ਮਿਸੀਸਾਗਾ

ਦਿਲਪ੍ਰੀਤ ਸਿੰਘ (23) ਪੱਕਾ ਪਤਾ ਨਹੀਂ

ਤ੍ਰਿਦੇਵ ਵਰਮਾ (33) ਬ੍ਰੈਮਪਟਨ

ਜੋਗਾ ਸਿੰਘ (31) ਪੱਕਾ ਪਤਾ ਨਹੀਂ

ਦਿਲਪ੍ਰੀਤ ਸੈਣੀ (32) ਬ੍ਰੈਮਪਟਨ

ਪ੍ਰਿੰਸਦੀਪ ਸਿੰਘ (25) ਬ੍ਰੈਮਪਟਨ

ਮਨਪ੍ਰੀਤ ਗਿੱਲ (37) ਬ੍ਰੈਮਪਟਨ

ਗੌਰਵਦੀਪ ਸਿੰਘ (22) ਪੱਕਾ ਪਤਾ ਨਹੀਂ

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਭਾਰਤੀ ਦਾ ਸ਼ਰਮਨਾਕ ਕਾਰਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੀ ਲਾਂਡਰਿੰਗ ਲਈ 8 ਸਾਲ ਤੋਂ ਵੱਧ ਦੀ ਜੇਲ੍ਹ

ਸਭ ਤੋਂ ਵੱਡੇ ਕੌਮਾਂਤਰੀ ਡਰੱਗ ਰੈਕੇਟ ’ਚ ਵੀ ਸ਼ਾਮਲ ਸਨ 9 ਪੰਜਾਬੀ

ਕੈਨੇਡਾ ਦੇ ਇਤਿਹਾਸ ਵਿਚ ਜੂਨ 2021 ਵਿਚ ਸਭ ਤੋਂ ਵੱਡੇ ਕੌਮਾਂਤਰੀ ਡਰੱਗ ਰੈਕਟ ਦਾ ਜਦੋਂ ਪਰਦਾਫਾਸ਼ ਹੋਇਆ ਸੀ ਤਾਂ ਇਸ ਵਿਚ ਵੀ ਪੰਜਾਬੀ ਮੂਲ ਦੇ ਭਾਰਤੀ ਪਿੱਛੇ ਨਹੀਂ ਸਨ। ਟੋਰੰਟੋ ਪੁਲਸ ਨੇ 1 ਹਜ਼ਾਰ ਕਿਲੋਗ੍ਰਾਮ ਤੋਂ ਜ਼ਿਆਦਾ ਡਰੱਗ ਅਤੇ ਨਸ਼ੀਲੇ ਪਦਾਰਥਾਂ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਫੜੀ ਗਈ ਡਰੱਗਸ ਅਤੇ ਨਸ਼ੀਲੇ ਪਦਾਰਥ ਦੀ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 9 ਪੰਜਾਬੀ ਮੂਲ ਦੇ ਸਨ। ਇਸ ਰੈਕੇਟ ਦਾ ਪਰਦਾਫਾਸ ਕੈਨੇਡਾਈ ਪੁਲਸ ਨੇ ‘ਪ੍ਰਾਜੈਕਟ ਬ੍ਰਿਸਾ’ ਦੇ ਤਹਿਤ ਕੀਤਾ ਸੀ। ਟੋਰੰਟੋ ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀ ਨਸ਼ੇ ਦੀ ਖੇਪ ਨੂੰ ਮਾਡੀਫਾਈ ਟਰੈਕਟਰ ਟਰੇਲਰਾਂ ਰਾਹੀਂ ਮੈਕਸੀਕੋ, ਕੈਲੀਫੋਰਨੀਆ ਅਤੇ ਕੈਨੇਡਾ ਵਿਚਾਲੇ ਲਿਜਾਂਦੇ ਸਨ। 1000 ਕਿਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਵਿਚ 444 ਕਿਲੋਗ੍ਰਾਮ ਕੋਕੀਨ, 182 ਕਿਲੋਗ੍ਰਾਮ ਕ੍ਰਿਸਟਲ ਮੇਧ, 427 ਕਿਲੋਗ੍ਰਾਮ ਚਰਸ, 300 ਆਕਸੀਕੋਡੋਨ ਗੋਲੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਪੁਲਸ ਨੇ ਕੈਨੇਡਾ ਦੀ ਕਰੰਸੀ ਵਿਚ 966,000 ਡਾਲਰ, 5 ਟਰੈਕਟਰ ਟਰੇਲਰ ਅਤੇ ਇਕ ਬੰਦੂਕ ਸਮੇਤ 21 ਵਾਹਨ ਵੀ ਜ਼ਬਤ ਕੀਤੇ ਸਨ।

2021 ਵਿਚ ਡਰੱਗ ਰੈਕੇਟ ਵਿਚ ਫਸੇ ਸਨ ਇਹ 9 ਪੰਜਾਬੀ ਮੂਲ ਦੇ ਲੋਕ

ਕੈਲੇਡੋਨ : ਹਰਵਿੰਦਰ ਭੁੱਲਰ (43) ਔਰਤ

ਬ੍ਰੈਮਪਟਨ : ਗੁਰਬਖਸ਼ ਸਿੰਘ (37)

ਕੈਲੇਡੋਨ : ਅਮਰਬੀਰ ਸਿੰਘ ਸਰਕਾਰੀਆ (25)

ਕੈਲੇਡੋਨ : ਹਰਬਲਜੀਤ ਸਿੰਘ ਤੂਰ (46)

ਕਿਚਨਰ : ਸਰਜੰਤ ਸਿੰਘ ਧਾਲੀਵਾਲ (37)

ਕਿਚਨਰ : ਗੁਰਵੀਰ ਧਾਲੀਵਾਲ (37)

ਕਿਚਨਰ : ਗੁਰਮਨਪ੍ਰੀਤ ਗਰੇਵਾਲ (26)

ਬ੍ਰੈਮਪਟਨ : ਸੁਖਵੰਤ ਬਰਾੜ

ਬ੍ਰੈਮਪਟਨ : ਪਰਮਿੰਦਰ ਗਿਲ (33)

ਜ਼ਿਕਰਯੋਗ ਹੈ ਕਿ ਬੀਤੀ ਅਪ੍ਰੈਲ 2021 ਵਿਚ ਵੀ ਅਮਰੀਕਨ ਪੁਲਸ ਨੇ 20.3 ਲੱਖ ਡਾਲਰ ਦੇ ਇਕ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਭਾਂਡਾ ਭੰਨ੍ਹਿਆ ਸੀ। ਪੁਲਸ ਨੇ ਡਰੱਗ ਸਿੰਡੀਕੇਟ ਦੀ ਸਮੱਗਲਿੰਗ ਕਾਰਨ ਓਂਟਾਰੀਓ ਦੇ 25 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਸਨ। ਡਰੱਗ ਰੈਕੇਟ ਵਿਚ ਬ੍ਰੈਮਪਟਨ ਵਿਚ ਰਹਿ ਰਹੇ 20 ਭਾਰਤੀਆਂ ਨੂੰ ਦੋਸ਼ੀ ਮੰਨਦੇ ਹੋਏ ਪੁਲਸ ਨੇ ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀ ਸਨ। ਪੁਲਸ ਨੇ ਵਿਆਪਕ ਮੁਹਿੰਮ ਦੌਰਾਨ 50 ਤੋਂ ਜ਼ਿਆਦਾ ਸਰਚ ਵਾਰੰਟ ਕੱਢੇ ਸਨ ਅਤੇ 33 ਲੋਕਾਂ ਵਿਰੁੱਧ 130 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਕੀਤੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News