ਅਫਗਾਨਿਸਤਾਨ ''ਚ ਖਾਨ ਹਾਦਸੇ ਨੇ ਹੁਣ ਤਕ ਲਈਆਂ 40 ਜਾਨਾਂ

01/07/2019 11:55:32 AM

ਕਾਬੁਲ, (ਏਜੰਸੀ)— ਅਫਗਾਨਿਸਤਾਨ ਦੇ ਬੜਾਖਸ਼ਾਨ ਸੂਬੇ 'ਚ ਸੋਨੇ ਦੀ ਖਾਨ ਧੱਸਣ ਕਾਰਨ ਘੱਟ ਤੋਂ ਘੱਟ 40 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਫਗਾਨੀ ਸੰਸਦ ਮੈਂਬਰ ਫਵਜਿਆ ਕੂਫੀ ਨੇ ਇਕ ਬਿਆਨ 'ਚ ਦੱਸਿਆ ਕਿ ਬੜਾਖਸ਼ਾਨ ਸੂਬੇ ਦੇ ਕੋਹਿਸਤਾਨ 'ਚ ਐਤਵਾਰ ਨੂੰ ਸੋਨੇ ਦੀ ਖਾਨ ਧੱਸ ਜਾਣ ਕਾਰਨ 40 ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਮਜ਼ਦੂਰ ਜ਼ਖਮੀ ਹਨ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ 30 ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਮਿਲੀ ਸੀ।


Related News