ਕੈਲੀਫੋਰਨੀਆ ’ਚ 4 ਵਿਅਕਤੀਆਂ ਦੀ ਹੱਤਿਆ

Thursday, Aug 08, 2019 - 09:09 PM (IST)

ਕੈਲੀਫੋਰਨੀਆ ’ਚ 4 ਵਿਅਕਤੀਆਂ ਦੀ ਹੱਤਿਆ

ਲਾਸ ਏਂਜਲਸ (ਯੂ. ਐੱਨ. ਆਈ.)–ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਲਾਸ ਏਂਜਲਸ ਤੋਂ 60 ਕਿਲੋਮੀਟਰ ਦੂਰ ਗਾਰਡਨ ਰੋਵ ਵਿਖੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ 4 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਅਤੇ 2 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ।
ਪੁਲਸ ਸੂਤਰਾਂ ਮੁਤਾਬਕ ਹਮਲਾਵਰ ਨੂੰ ਪੁਲਸ ਨੇ ਫੜ ਲਿਆ ਹੈ। ਉਹ ਇਕ ਚਾਕੂ ਅਤੇ ਬੰਦੂਕ ਲੈ ਕੇ ਇਕ ਸਟੋਰ ਵਿਚ ਦਾਖਲ ਹੋਇਆ ਸੀ। ਉਸ ਨੇ 2 ਮਰਦਾਂ ਦੀ ਹੱਤਿਆ ਕੀਤੀ ਅਤੇ ਆਪਣੀ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਇਕ ਗੈਸ ਸਟੇਸ਼ਨ ਅਤੇ ਇਕ ਬੀਮਾ ਕੰਪਨੀ ਵਿਚ ਜਾ ਕੇ 2 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਫਿਰ ਉਹ ਇਕ ਸਬਵੇ ਦੇ ਰੈਸਟੋਰੈਂਟ ਵਿਚ ਗਿਆ ਅਤੇ ਇਕ ਵਿਅਕਤੀ ਦੀ ਹੱਤਿਆ ਕਰ ਿਦੱਤੀ। ਨਾਲ ਹੀ ਇਕ ਸੁਰੱਖਿਆ ਮੁਲਾਜ਼ਮ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ , ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਸ ਮੁਤਾਬਕ ਮੁਲਜ਼ਮ ਲੁੱਟ-ਮਾਰ ਦੇ ਇਰਾਦੇ ਨਾਲ ਉਕਤ ਥਾਵਾਂ ’ਤੇ ਗਿਆ ਸੀ।


author

Sunny Mehra

Content Editor

Related News