ਪਾਕਿ ਵਿਚ ਬਰਫ ਦੇ ਤੋਦੇ ਡਿੱਗਣ ਕਾਰਣ 4 ਲੋਕਾਂ ਦੀ ਮੌਤ
Tuesday, Jan 12, 2021 - 11:03 PM (IST)

ਇਸਲਾਮਾਬਾਦ (ਅਨਸ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਬਰਫ ਦੇ ਤੋਦੇ ਡਿੱਗਣ ਕਾਰਣ 4 ਲੋਕਾਂ ਦੀ ਮੌਤ ਹੋ ਗਈ। ਦਰਅਸਲ ਇਹ ਲੋਕ ਜਿਸ ਵਾਹਨ ਵਿਚ ਸਵਾਰ ਸਨ, ਉਹ ਬਰਫ ਦੇ ਤੋਦਿਆਂ ਦੀ ਲਪੇਟ ਵਿਚ ਆਉਣ ਕਾਰਣ ਮਲਬੇ ਹੇਠ ਦੱਬ ਗਿਆ।
ਇਹ ਹਾਦਸਾ ਮਾਨਸੇਹਰਾ ਜ਼ਿਲੇ ਵਿਚ ਵਾਪਰਿਆ। ਲੋਕ ਜ਼ਿਲੇ ਵਿਚ ਸਥਿਤ ਆਪਣੇ ਇਕ ਪਿੰਡ ਜਾ ਰਹੇ ਸਨ ਪਰ ਲੈਂਡ ਸਲਾਈਡਿੰਗ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਗੱਡੀ ਬਰਫ ਹੇਠਾਂ ਦਬ ਗਈ। ਰਿਪੋਰਟ ਵਿਚ ਕਿਹਾ ਗਿਆ ਕਿ ਬਚਾਅ ਦਸਤਾ ਸੋਮਵਾਰ ਦੇਰ ਰਾਤ ਤੱਕ ਹੀ ਲਾਸ਼ਾਂ ਬਰਾਮਦ ਕਰ ਸਕਿਆ। ਇਸ ਕਾਰਣ ਆਵਾਜਾਈ ਵੀ ਪ੍ਰਭਾਵਿਤ ਰਹੀ। ਹਾਲਾਂਕਿ ਟ੍ਰੈਫਿਕ ਪੁਲਸ ਵਲੋਂ ਬਰਫ ਹਟਾਉਣ ਪਿੱਛੋਂ ਆਵਾਜਾਈ ਬਹਾਲ ਕਰਵਾ ਦਿੱਤੀ ਗਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।