ਪਾਕਿਸਤਾਨ 'ਚ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 4 ਲੋਕਾਂ ਦੀ ਮੌਤ ਤੇ 9 ਜ਼ਖਮੀ

Sunday, Oct 31, 2021 - 02:43 PM (IST)

ਪਾਕਿਸਤਾਨ 'ਚ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 4 ਲੋਕਾਂ ਦੀ ਮੌਤ ਤੇ 9 ਜ਼ਖਮੀ

ਇਸਲਾਮਾਬਾਦ (ਏਐਨਆਈ/ਸ਼ਿਨਹੂਆ): ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਐਤਵਾਰ ਨੂੰ ਇੱਕ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਇਲਾਕੇ ਦੇ ਬਚਾਅ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲਗਭਗ 20 ਯਾਤਰੀਆਂ ਨੂੰ ਲਿਜਾ ਰਹੀ ਇੱਕ ਯਾਤਰੀ ਵੈਨ ਸੂਬੇ ਦੇ ਅਟਕ ਜ਼ਿਲ੍ਹੇ ਵਿੱਚ ਪਲਟ ਗਈ। 

ਪੜ੍ਹੋ ਇਹ ਅਹਿਮ ਖਬਰ - ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਇਆ ਤਾਲਿਬਾਨ ਦਾ ਸੁਪਰੀਮ ਆਗੂ ਹੈਬਤੁੱਲਾ ਅਖੁੰਦਜ਼ਾਦਾ

ਪੁਲਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵੈਨ ਡਰਾਈਵਰ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਉਹ ਵਾਹਨ ਤੋਂ ਕੰਟਰੋਲ ਗਵਾ ਬੈਠਾ, ਜਿਸ ਨਾਲ ਯਾਤਰੀ ਵੈਨ ਪਲਟ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਦੁਰਘਟਨਾਗ੍ਰਸਤ ਯਾਤਰੀ ਵੈਨ ਰਾਵਲਪਿੰਡੀ ਜ਼ਿਲ੍ਹੇ ਵੱਲ ਜਾ ਰਹੀ ਸੀ।ਹਾਦਸੇ ਤੋਂ ਬਾਅਦ ਪੁਲਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਨੋਟ- ਪਾਕਿਸਤਾਨ ਵਿਚ ਵਾਪਰਦੇ ਗੰਭੀਰ ਸੜਕ ਹਾਦਸਿਆਂ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News