ਨਿਊਜ਼ੀਲੈਂਡ 'ਚ ਤੂਫਾਨ ਕਾਰਨ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬੀ, 4 ਲੋਕਾਂ ਮੌਤ, 1 ਲਾਪਤਾ

Monday, Mar 21, 2022 - 09:34 AM (IST)

ਨਿਊਜ਼ੀਲੈਂਡ 'ਚ ਤੂਫਾਨ ਕਾਰਨ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬੀ, 4 ਲੋਕਾਂ ਮੌਤ, 1 ਲਾਪਤਾ

ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਦੇ ਤੱਟ ''ਤੇ ਤੂਫਾਨੀ ਮੌਸਮ ਕਾਰਨ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 1 ਹੋਰ ਲਾਪਤਾ ਹੈ। ਕਿਸ਼ਤੀ ''ਚ ਕਰੀਬ 10 ਲੋਕ ਸਵਾਰ ਸਨ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰੀ ਕੇਪ ''ਚ ਐਤਵਾਰ ਰਾਤ ਨੂੰ ਉੱਤਰੀ ਤੱਟ ''ਤੇ ਵਾਪਰੇ ਇਸ ਹਾਦਸੇ ਵਿਚ 5 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਲਿਆਂਦੀ ਗਈ ਭਾਰਤ

ਸੋਮਵਾਰ ਸਵੇਰੇ ਹੈਲੀਕਾਪਟਰ ਦੀ ਮਦਦ ਨਾਲ 2 ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ। 2 ਲਾਸ਼ਾਂ ਕਿਸ਼ਤੀ ਰਾਹੀਂ ਚਲਾਏ ਗਏ ਤਲਾਸ਼ੀ ਅਭਿਆਨ ਵਿਚ ਬਰਾਮਦ ਹੋਈਆਂ। ਪੁਲਸ ਨੇ ਇਕ ਬਿਆਨ ਵਿਚ ਕਿਹਾ, 'ਲਾਪਤਾ ਵਿਅਕਤੀ ਦਾ ਪਤਾ ਲਗਾਉਣ ਲਈ ਜਲ, ਜ਼ਮੀਨੀ ਅਤੇ ਹਵਾਈ ਸੇਵਾਵਾਂ ਰਾਹੀਂ ਖੋਜ ਮੁਹਿੰਮ ਚਲਾਈ ਜਾ ਰਹੀ ਹੈ।' ਉਨ੍ਹਾਂ ਦੱਸਿਆ ਕਿ ਬਚਾਏ ਗਏ 5 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ: ਸਾਵਧਾਨ; ਚੀਨ 'ਚ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਰੋਨਾ ਨਾਲ 2 ਲੋਕਾਂ ਦੀ ਮੌਤ

 


author

cherry

Content Editor

Related News