ਦੱਖਣੀ ਕੋਰੀਆ ਵਿਚ ਕੋਰਨਾ ਵਾਇਰਸ ਦੇ 39 ਨਵੇਂ ਮਾਮਲੇ ਆਏ ਸਾਹਮਣੇ
Friday, Jun 05, 2020 - 02:32 PM (IST)

ਸਿਓਲ- ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਦੇਸ਼ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਤੋਂ ਵਧੇਰੇ ਹੋ ਗਏ ਹਨ ਜਦਕਿ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆਉਣ ਨਾਲ 273 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 39 ਨਵੇਂ ਮਾਮਲੇ ਆਉਣ ਨਾਲ ਹੀ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ 11,668 ਹੋ ਗਈ ਹੈ। ਕੇਂਦਰ ਨੇ ਦੱਸਿਆ ਕਿ ਇਨ੍ਹਾਂ ਨਵੇਂ ਮਾਮਲਿਆਂ ਵਿਚੋਂ 34 ਮਾਮਲੇ ਸਿਰਫ ਸਿਓਲ ਵਿਚੋਂ ਹੀ ਮਿਲੇ ਹਨ। ਦੱਖਣੀ ਕੋਰੀਆ ਦੇ ਮਈ ਦੀ ਸ਼ੁਰੂਆਤ ਵਿਚ ਸਮਾਜਕ ਮੇਲ-ਜੋਲ ਤੋਂ ਦੂਰੀ ਦੇ ਸਖਤ ਨਿਯਮਾਂ ਵਿਚ ਛੋਟ ਦੇਣ ਦੇ ਬਾਅਦ ਤੋਂ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ।