ਦੱਖਣੀ ਕੋਰੀਆ ਦੇ ਰਸਾਇਣਕ ਪਲਾਂਟ ''ਚ ਲੱਗੀ ਅੱਗ, 36 ਲੋਕ ਹੋਏ ਜ਼ਖਮੀ

Wednesday, Mar 04, 2020 - 02:04 PM (IST)

ਦੱਖਣੀ ਕੋਰੀਆ ਦੇ ਰਸਾਇਣਕ ਪਲਾਂਟ ''ਚ ਲੱਗੀ ਅੱਗ, 36 ਲੋਕ ਹੋਏ ਜ਼ਖਮੀ

ਸਿਓਲ— ਦੱਖਣੀ ਕੋਰੀਆ 'ਚ ਯੋਨਹਾਪ ਸੂਬੇ ਦੇ ਇਕ ਰਸਾਇਣਕਪਲਾਂਟ 'ਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ 36 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਦੱਖਣੀ ਚੁੰਗਚੇਓਂਗ ਸੂਬੇ ਦੇ ਦੱਖਣੀ-ਪੱਛਮੀ ਸ਼ਹਿਰ ਸੇਓਸਾਨ 'ਚ 'ਲਾਟੇ ਕੈਮੀਕਲ' ਦੀ ਪੈਟ੍ਰੋਕੈਮਿਕਲ ਫੈਕਟਰੀ 'ਚ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਨੂੰ ਲਗਭਗ 2.59 ਵਜੇ ਹੋਇਆ। ਧਮਾਕੇ ਦੇ ਕਾਰਨ ਅੱਗ ਲੱਗ ਗਈ, ਜਿਸ ਦੇ ਦੋ ਘੰਟੇ ਬਾਅਦ ਇਸ ਨੂੰ ਬੁਝਾਇਆ ਜਾ ਸਕਿਆ। ਇਸ ਕਾਰਨ ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਪਲਾਂਟ ਦੇ ਨੇੜੇ ਰਹਿੰਦੇ ਲੋਕਾਂ 'ਚੋਂ ਕੁੱਲ 36 ਜ਼ਖਮੀ ਹੋ ਗਏ।

ਹਸਪਤਾਲ ਅਧਿਕਾਰੀਆਂ ਮੁਤਾਬਕ ਜ਼ਖਮੀਆਂ 'ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ ਕਈ ਘਰਾਂ ਅਤੇ ਫੈਕਟਰੀਆਂ ਕੋਲ ਸਥਿਤ ਸ਼ਾਪਿੰਗ ਮਾਲ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ ਅਤੇ ਕੰਧਾਂ ਨੁਕਸਾਨੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਇਦ ਇਹ ਧਮਾਕਾ ਨਾਫਥਾ ਤੋਂ ਪੈਟ੍ਰੋਕੈਮਿਕਲ ਬਣਾਉਣ ਵਾਲੀ ਕੰਪ੍ਰੈਸ਼ਰ ਪਾਈਪ 'ਚ ਲੀਕੇਜ ਹੋਣ ਕਾਰਨ ਹੋਇਆ। ਦੁਰਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਅਜੇ ਇਲਾਜ ਚੱਲ ਰਿਹਾ ਹੈ।


Related News