ਦੁਨੀਆ ਭਰ 'ਚ 36 ਮਿਲੀਅਨ ਤੋਂ ਵੱਧ 'ਬੱਚੇ' ਹੋਏ ਬੇਘਰ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਗਿਣਤੀ

06/17/2022 3:44:36 PM

ਜੇਨੇਵਾ (ਏਜੰਸੀ): ਯੂਨੀਸੇਫ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਕਿ 2021 ਦੇ ਅੰਤ ਤੱਕ 36.5 ਮਿਲੀਅਨ ਬੱਚੇ ਸੰਘਰਸ਼, ਹਿੰਸਾ ਅਤੇ ਹੋਰ ਸੰਕਟਾਂ ਕਾਰਨ ਬੇਘਰ ਹੋਏ, ਜੋ ਦੂਜੇ ਵਿਸ਼ਵ ਯੁੱਧ (WWII) ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ।ਸਮਾਚਾਰ ਏਜੰਸੀ ਸ਼ਿਨਹੂਆ ਨੇ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਹ ਅੰਕੜਾ 2021 ਵਿੱਚ 2.2 ਮਿਲੀਅਨ ਤੱਕ ਵੱਧ ਗਿਆ, ਜਿਸ ਵਿਚ 13.7 ਮਿਲੀਅਨ ਬਾਲ ਸ਼ਰਨਾਰਥੀ, ਸ਼ਰਣ ਮੰਗਣ ਵਾਲੇ, ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ 22.8 ਮਿਲੀਅਨ ਅੰਦਰੂਨੀ ਤੌਰ 'ਤੇ ਵਿਸਥਾਪਿਤ ਹਨ।

ਪੜ੍ਹੋ ਇਹ ਅਹਿਮ ਖ਼ਬਰ- ਜਦੋਂ 4 ਸਾਲ ਦੀ ਬੱਚੀ ਨੇ ਪਹਿਲੀ ਵਾਰ ਦੁਨੀਆ ਨੂੰ 'ਨਵੀਆਂ ਅੱਖਾਂ' ਨਾਲ ਦੇਖਿਆ, ਵੀਡੀਓ ਕਰ ਦੇਵੇਗੀ ਭਾਵੁਕ

ਮੌਸਮ ਅਤੇ ਵਾਤਾਵਰਣ ਦੇ ਝਟਕਿਆਂ ਅਤੇ ਆਫ਼ਤਾਂ ਕਾਰਨ ਵਿਸਥਾਪਿਤ ਬੱਚਿਆਂ ਅਤੇ ਰੂਸ-ਯੂਕ੍ਰੇਨ ਯੁੱਧ ਸਮੇਤ 2022 ਵਿੱਚ ਵਿਸਥਾਪਿਤ ਬੱਚਿਆਂ ਨੂੰ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।ਇਸ ਵਿੱਚ ਕਿਹਾ ਗਿਆ ਹੈ ਕਿ ਰਿਕਾਰਡ ਸੰਖਿਆ ਕੈਸਕੇਡਿੰਗ ਸੰਕਟਾਂ ਦਾ ਸਿੱਧਾ ਨਤੀਜਾ ਹੈ, ਜਿਸ ਵਿੱਚ "ਅਫਗਾਨਿਸਤਾਨ ਵਿੱਚ ਤਿੱਖੇ ਅਤੇ ਲੰਬੇ ਸੰਘਰਸ਼ਾਂ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਜਾਂ ਯਮਨ ਵਰਗੇ ਦੇਸ਼ਾਂ ਵਿੱਚ ਹਿੰਸਾ ਸ਼ਾਮਲ ਹੈ - ਇਹ ਸਭ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਦੁਆਰਾ ਵਧੇ ਹੋਏ ਹਨ। ਯੂਨੀਸੇਫ ਦੇ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਚਿੰਤਾਜਨਕ ਸੰਖਿਆ ਸਰਕਾਰਾਂ ਨੂੰ ਬੱਚਿਆਂ ਨੂੰ ਵਿਸਥਾਪਿਤ ਹੋਣ ਤੋਂ ਰੋਕਣ ਅਤੇ ਵਿਸਥਾਪਿਤ ਲੋਕਾਂ ਦੀ ਸਿੱਖਿਆ, ਸੁਰੱਖਿਆ ਅਤੇ ਹੋਰ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਪ੍ਰੇਰਿਤ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: ਬੰਦੂਕ ਨਾਲ ਖੇਡਦੇ ਹੋਏ ਚੱਲੀ ਗੋਲੀ, ਬੱਚੇ ਦੀ ਮੌਤ

ਰਿਪੋਰਟ ਮੁਤਾਬਕ ਸਾਰੇ ਸ਼ਰਨਾਰਥੀ ਬੱਚਿਆਂ ਵਿੱਚੋਂ ਸਿਰਫ਼ ਅੱਧੇ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਹਨ, ਜਦੋਂ ਕਿ ਇੱਕ ਚੌਥਾਈ ਤੋਂ ਵੀ ਘੱਟ ਸ਼ਰਨਾਰਥੀ ਬੱਚੇ ਸੈਕੰਡਰੀ ਸਕੂਲਾਂ ਵਿੱਚ ਹਨ, ਕਿਉਂਕਿ ਵਿਸਥਾਪਿਤ ਅਤੇ ਸ਼ਰਨਾਰਥੀ ਬੱਚਿਆਂ ਦੀ ਰਿਕਾਰਡ ਗਿਣਤੀ ਨੂੰ ਸਿਹਤ ਸੰਭਾਲ, ਸਿੱਖਿਆ ਅਤੇ ਸੁਰੱਖਿਆ ਵਰਗੀਆਂ ਸਹਾਇਤਾ ਅਤੇ ਸੇਵਾਵਾਂ ਦੀ ਲੋੜ ਹੈ।ਯੂਨੀਸੇਫ ਨੇ ਕਿਹਾ ਕਿ ਇਕੱਲੇ ਜਾਂ ਵੱਖ ਕੀਤੇ ਗਏ ਬੱਚੇ, ਖਾਸ ਤੌਰ 'ਤੇ ਤਸਕਰੀ, ਸ਼ੋਸ਼ਣ, ਹਿੰਸਾ ਅਤੇ ਦੁਰਵਿਵਹਾਰ ਦੇ ਉੱਚ ਖਤਰੇ ਦਾ ਸਾਹਮਣਾ ਕਰ ਰਹੇ ਹਨ। ਯੂਨੀਸੇਫ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਮਨੁੱਖੀ ਤਸਕਰੀ ਦੇ ਪੀੜਤਾਂ ਦਾ ਲਗਭਗ 28 ਪ੍ਰਤੀਸ਼ਤ ਬੱਚੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News